Sunday, September 27, 2026

ਕਪੂਰਥਲਾ ਜਿਲੇ ਵਿਚ ਕੋਵਿਡ ਟੈਸਟਾਂ ਦਾ ਅੰਕੜਾ 3 ਲੱਖ ਤੋਂ ਪਾਰ

ਦੂਜ਼ੀ ਲਹਿਰ ਕਾਰਨ ਸੈਪਲਿੰਗ ‘ਚ ਤੇਜ਼ੀ-ਰੋਜ਼ਾਨਾ 3000 ਤੋਂ ਜਿਆਦਾ ਲਏ ਜਾ ਰਹੇ ਹਨ ਨਮੂਨੇ

ਕਪੂਰਥਲਾ, 8 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲੇ ਅੰਦਰ ਕੋਵਿਡ ਟੈਸਟ ਲਈ ਇਕੱਤਰ ਕੀਤੇ ਗਏ ਸੈਂਪਲਾਂ ਦਾ ਅੰਕੜਾ 3 ਲੱਖ ਤੋਂ ਪਾਰ ਕਰ ਗਿਆ ਹੈ।ਇਸ ਤੋਂ ਇਲਾਵਾ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਸ ਮਹਾਂਮਾਰੀ ਨੂੰ ਸ਼ੁਰੂ ਵਿੱਚ ਹੀ ਪਛਾਣ ਕੇ ਉਸਦਾ ਇਲਾਜ਼ ਕਰਨ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਂਦੀ ਗਈ ਹੈ।ਜਿਸ ਤਹਿਤ ਰੋਜ਼ਾਨਾ ਇਕੱਤਰ ਕੀਤੇ ਜਾ ਰਹੇ ਸੈਂਪਲਾਂ ਦੀ ਗਿਣਤੀ ਵੀ 3000 ਤੋਂ ਟੱਪ ਗਈ ਹੈ, ਜੋ ਕਿ ਪਹਿਲਾਂ 1800 ਤੋਂ 2000 ਸੀ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲੇ ‘ਚ ਬੀਤੀ 5 ਮਈ ਤੱਕ ਹੀ 311126 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿਸ ਵਿਚੋਂ 3 ਮਈ ਨੂੰ 2385, 4 ਮਈ ਨੂੰ 3145 ਅਤੇ 5 ਮਈ ਨੂੰ 3005 ਸੈਂਪਲ ਲਏ ਗਏ।
                ਉਨਾਂ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਉਣ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਕਰਕੇ ਲੋਕ ਹੁਣ ਜਿਆਦਾ ਟੈਸਟ ਕਰਵਾਉਣ ਲਈ ਸਾਹਮਣੇ ਆ ਰਹੇ ਹਨ।
                   ਉਨਾਂ ਕਿਹਾ ਕਿ ਹੁਣ ਤੱਕ ਲਏ ਗਏ ਨਮੂਨਿਆਂ ਵਿਚੋਂ ਕੁੱਲ 13868 ਪਾਜ਼ਵਿਟ ਕੇਸ ਸਾਹਮਣੇ ਆਏ ਸਨ, ਜਿਨਾਂ ਵਿਚੋਂ 12852 ਕਪੂਰਥਲਾ ਜਿਲੇ ਦੇ ਅਤੇ 1016 ਹੋਰਨਾਂ ਜਿਲਿਆਂ ਨਾਲ ਸਬੰਧਤ ਸਨ।ਉਨਾਂ ਇਹ ਵੀ ਕਿਹਾ ਕਿ ਕਪੂਰਥਲਾ ਜਿਲੇ ਦੇ ਕੇਸਾਂ ਵਿਚੋਂ 11554 ਸਿਹਤਯਾਬ ਹੋ ਕੇ ਘਰ ਪਰਤ ਗਏ ਹਨ, ਜਦਕਿ 948 ਐਕਟਿਵ ਕੇਸ ਹਨ।
                  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ‘ਚ ਸਬਜ਼ੀ ਮੰਡੀਆਂ, ਮੁਹੱਲਿਆਂ ਅਤੇ ਕਣਕ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ ਤੇ ਪੁਲਿਸ ਨਾਕਿਆਂ ਉਪਰ ਟੈਸਟਿੰਗ ਸ਼ੁਰੂ ਕੀਤੀ ਗਈ ਹੈ।ਉਨਾਂ ਇਹ ਵੀ ਦੱਸਿਆ ਕਿ ਕੋਵਿਡ ਸਬੰਧੀ ਮੌਤਾਂ ਦਾ ਮੁੱਖ ਕਾਰਨ ਦੇਰੀ ਨਾਲ ਟੈਸਟ ਕਰਵਾਉਣਾ ਤੇ ਇਸ ਦਾ ਸਮੇਂ ਸਿਰ ਇਲਾਜ਼ ਨਾ ਕਰਵਾਉਣਾ ਹੈ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …