ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਜਾਗਦਾ ਪੰਜਾਬ ਮਿਸ਼ਨ ਸੰਸਥਾ ਦੇ ਅਹਿਮ ਆਗੂ ਤੇ ਨਾਮੀ ਕਲਾਕਾਰ ਪਰਮਜੀਤ ਸਿੰਘ ਸਿੱਧੂ ਉਰਫ ਪੰਮੀ ਬਾਈ ਵਲੋਂ
ਸੁਨਾਮ ਦੇ ਉਘੇ ਸਮਾਜ ਸੇਵੀ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੂੰ ਜਾਗਦਾ ਪੰਜਾਬ ਮਿਸ਼ਨ ਸੁਧਾਰ ਸਭਾ ਪਿੰਡ ਨਮੋਲ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਸੁਨਾਮ ਪਹੁੰਚੇ ਐਡਵੋਕੇਟ ਨਮੋਲ ਨੇ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ` ਦਾ ਧੰਨਵਾਦ ਕੀਤਾ।ਉਨਾਂ ਦੱਸਿਆ ਕਿ ਜਾਗਦਾ ਪੰਜਾਬ ਮਿਸ਼ਨ ਦੇ ਕੀਤੇ ਜਾ ਰਹੇ ਸਮਾਜਿਕ ਉਪਰਾਲੇ ਤੇ ਚੇਤਨਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸੰਸਥਾ ਨਾਲ ਜੁੜਨ ਦਾ ਫੈਸਲਾ ਲਿਆ।ਐਡਵੋਕੇਟ ਨਮੋਲ ਨੇ ਕਿਹਾ ਕਿ ਜਾਗਦਾ ਪੰਜਾਬ ਮਿਸ਼ਨ ਸੰਸਥਾ ਇਕ ਸਮਾਜਿਕ ਚੇਤਨਾ ਸੰਸਥਾ ਹੈ ਜੋ ਪਿੰਡ-ਪਿੰਡ ਜਾ ਲੋਕਾਂ ਨੂੰ ਜਗਾ ਰਹੀ ਹੈ।ਇਸ ਸੰਸਥਾ ਵਲੋਂ ਪੰਜਾਬ ਦੇ ਉਨਾਂ ਲਗਭਗ 1600 ਹੁਸ਼ਿਆਰ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਖਰਚਾ ਚੁੱਕਿਆ, ਜਿੰਨਾ ਨੇ ਆਪਣੇ ਪਰਿਵਾਰ ਦੇ ਵਿੱਤੀ ਸੰਕਟ ਜਾਂ ਕਿਸੇ ਕਮਾਊ ਦੇ ਇਸ ਫਾਨੀ ਸੰਸਾਰ ਨੂੰ ਛੱਡ ਜਾਣ ਕਾਰਨ ਅੱਗੋਂ ਪੜ੍ਹਾਈ ਛੱਡ ਦਿੱਤੀ ਸੀ।ਜਾਗਦਾ ਪੰਜਾਬ ਮਿਸ਼ਨ ਵਲੋਂ ਜਿਥੇ ਦਿੱਲੀ ਬਾਰਡਰ ਤੇ ਸ਼ਹੀਦ ਹੋਏ ਜਾਂ ਕਿਸੇ ਸੰਕਟ ਕਾਰਨ ਫਾਹਾ ਲਾ ਕੇ ਆਤਮਹੱਤਿਆ ਕਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਦੀ ਸਹਾਇਤਾ ਕੀਤੀ।ਇਹ ਮਿਸ਼ਨ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ-ਹਕੂਕਾਂ ਦੀ ਜਾਗ੍ਰਿਤੀ ਪ੍ਰਤੀ ਵੀ ਸਹਾਈ ਹੋਵੇਗਾ।ਜਿਸ ਵਿੱਚ ਸਰਕਾਰਾਂ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਗਰਾਉਡ ਪੱਧਰ ਤੱਕ ਲਾਭਪਾਤਰੀਆ ਤੱਕ ਪਹੁੰਚਾਉਣਾ ਸ਼ਾਮਲ ਹੈ।
ਐਡਵੋਕੇਟ ਨਮੋਲ ਨੇ ਕਿਹਾ ਕਿ ਸਮਾਜਿਕ ਮੁੱਦਿਆਂ ਤੇ ਗਰੀਬ ਵਰਗ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਉਪਰਾਲੇ ਲਈ ਜਾਗਦਾ ਪੰਜਾਬ ਮਿਸ਼ਨ ਸੰਸਥਾ ਨੇ ਉਨਾਂ ਨੂੰ ਜੋ ਮਾਣ, ਸਤਿਕਾਰ ਤੇ ਜਿੰਮੇਵਾਰੀ ਬਖਸ਼ੀ ਹੈ ਉਸ ਨੂੰ ਉਹ ਜਰੂਰ ਪੂਰਾ ਕਰਨਗੇ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media