Saturday, September 26, 2026

ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਵਿਖੇ ਪੁੱਜੀ ਕਣਕ ਦੀ ਸੇਵਾ

ਅੰਮ੍ਰਿਤਸਰ, 14 ਮਈ (ਸੰਧੂ) – ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੈਬਲ ਟਰੱਸਟ ਰਜਿ. ਸੁਲਤਾਨਵਿੰਡ ਵਿਖੇ ਵੱਖ-ਵੱਖ ਸਮਾਜ ਸੇਵੀਆਂ ਵਲੋਂ ਦਾਨ ਦੇ ਰੂਪ ਵਿੱਚ ਕਣਕ ਆਦਿ ਭੇਜੀ ਜਾ ਰਹੀ ਹੈ।ਟਰੱਸਟ ਦੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਡਾਲਾ ਦੀ ਸੰਗਤ ਵਲੋਂ 28 ਤੋੜੇ ਕਣਕ, ਚਾਰ ਤੋੜੇ ਪਿਆਜ ਅਤੇ 60 ਕਿਲੋ ਖੰਡ ਦੀ ਸੇਵਾ ਭੇਜੀ ਗਈ ਹੈ।ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋਹਲੀ ਕਲਾਂ ਦੇ ਵਸਨੀਕ ਅਵਤਾਰ ਸਿੰਘ ਨੇ 27 ਤੋੜੇ, ਲਖਬੀਰ ਸਿੰਘ ਨੇ 15 ਤੋੜੇ, ਕੁਲਦੀਪ ਸਿੰਘ ਗਿੱਲ ਨੇ 4 ਤੋੜੇ, ਜਰਨੈਲ ਸਿੰਘ 3 ਤੋੜੇ ਜਦੋਂ ਕਿ ਚਰਨ ਸਿੰਘ ਨੇ ਵੀ 1 ਤੋੜਾ ਕਣਕ ਸੇਵਾ ਦੇ ਰੂਪ ਵਿੱਚ ਭੇਜੀ ਹੈ।
                ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਵੈਸੇ ਤਾਂ ਸਾਰਾ ਸਾਲ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਲੋਂ ਟਰੱਸਟ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਭੇਜੀ ਜਾਂਦੀ ਹੈ।ਪਰ ਹਾੜੀ ਅਤੇ ਸਾਉਣੀ ਦੀ ਫਸਲ ਮੌਕੇ ਜ਼ਿਆਦਾਤਰ ਕਣਕ ਅਤੇ ਝੋਨਾ ਹੀ ਭੇਜਿਆ ਜਾਂਦਾ ਹੈ।ਸੰਗਰੂਰ ਅਤੇ ਮੋਗਾ ਜ਼ਿਲ੍ਹੇ ਤੋਂ ਆਈ ਕਣਕ ਆਦਿ ਦੀ ਸੇਵਾ ਇਸੇ ਸਿਲਸਿਲੇ ਦਾ ਹਿੱਸਾ ਹੈ।ਉਨ੍ਹਾਂ ਦੱਸਿਆ ਕਿ ਕੋਵਿਡ-19/ਕੋਰੋਨਾ ਮਹਾਮਾਰੀ ਦੇ ਦੌਰਾਨ ਟਰੱਸਟ ਵੱਲੋਂ ਸਮਾਜ ਦੇ ਕਮਜੋਰ ਵਰਗ ਲਈ ਸੇਵਾਵਾਂ ਦਿੱਤੀਆਂ ਗਈਆਂ ਹਨ ਤੇ ਹੁਣ ਵੀ ਲੋੜਵੰਦਾਂ ਦੀ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।ਬੀਬੀ ਸੰਦੀਪ ਕੌਰ ਖਾਲਸਾ ਨੇ ਹੋਰ ਗੁਰੂ ਪਿਆਰਿਆਂ ਨੂੰ ਵੀ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਸੇਵੀ ਸੇਵਾਵਾਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …