Saturday, September 26, 2026

ਕੋਮੋਰਬਿਡ ਕੰਡੀਸ਼ਨ ਵਾਲੇ 18 ਤੋਂ 44 ਸਾਲ ਉਮਰ ਵਰਗ ਦੇ ਵਿਅਕਤੀਆਂ ਦਾ ਟੀਕਾਕਰਣ ਸ਼ੁਰੂ

ਕਪੂਰਥਲਾ, 14 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਉਮਰ ਵਰਗ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਦਾ ਕੋਵਿਡ ਟੀਕਾਕਰਣ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕਪੂਰਥਲਾ ਜਿਲ੍ਹੇ ਵਿੱਚ ਇਹ ਵੈਕਸ਼ੀਨੇਸ਼ਨ 7 ਥਾਵਾਂ ’ਤੇ ਸ਼ੁਰੂ ਕੀਤੀ ਗਈ ਹੈ ।
                   ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ ਪਹਿਲੇ ਪੜਾਅ ਵਿਚ ਲੇਬਰ ਵਰਗ ਲਈ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਦਕਿ ਹੁਣ ਇਸੇ ਲੜੀ ਵਿਚ ਵਿਸਥਾਰ ਕਰਦਿਆਂ 18 ਤੋਂ 44 ਸਾਲ ਉਮਰ ਵਰਗ ਦੇ ਅਜਿਹੇ ਲੋਕਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ ਜੋ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਹਨ।
                   ਉਨ੍ਹਾਂ ਦੱਸਿਆ ਕਿ ਲਿਸਟ ਦੇ ਅਨੁਸਾਰ ਜੇਕਰ 18 ਤੋਂ 44 ਸਾਲ ਦਾ ਕੋਈ ਵਿਅਕਤੀ ਦਿਲ ਦੀ ਬੀਮਾਰੀ ਜਿਵੇਂ ਕਿ ਕਾਰਡਿਅਕ ਟਰਾਂਸਪਲਾਂਟ, ਹਾਰਟ ਫੇਲੀਅਰ ਦੇ ਕੇਸ ਵਿੱਚ ਪਿਛਲੇ ਇੱਕ ਸਾਲ ਦੌਰਾਨ ਹਸਪਤਾਲ ਵਿੱਚ ਦਾਖਲ ਰਹਿ ਚੁੱਕਾ ਹੋਏ, ਸ਼ੂਗਰ, ਜਮਾਂਦਰੂ ਹਿਰਦੇ ਰੋਗ, ਹਾਈਪਰਟੈਂਸ਼ਨ, ਕੈਂਸਰ, ਐਚ.ਆਈ.ਵੀ. ਸੰਕ੍ਰਮਣ ਨਾਲ ਪੀੜਤ, ਕਿਡਨੀ, ਸਿਰਓਸਿਸ, ਲੀਵਰ ਦੀ ਬੀਮਾਰੀ ਨਾਲ ਗ੍ਰਸਤ ਜਾਂ ਟਰਾਂਸਪਲਾਟ ਹੋਇਆ ਹੋਵੇ, ਗੰਭੀਰ ਸਾਹ ਦਾ ਰੋਗੀ, ਦਿਵਿਯਾਂਗ ਰੋਗੀ, ਮੋਟਾਪਾ, ਐਸਿਡ ਅਟੈਕ ਪੀੜਤ ਜਿਹੜਾ ਕਿ ਰੈਸਪੀਰੇਟਰੀ ਸਿਸਟਮ ਨਾਲ ਸੰਬੰਧਤ ਹੈ, ਐਂਜਾਈਨਾ, ਸਿਕਲ ਸੈਲ ਡਿਜੀਜ਼ ਜਾਂ ਬੌਨ ਮੈਰੋ ਟਰਾਂਸਪਲਾਂਟ ਵਾਲਾ ਰੋਗੀ ਆਦਿ ਨੇ ਟੀਕਾਕਰਣ ਕਰਵਾਉਣਾ ਹੈ ਤਾਂ ਉਕਤ ਕੇਸ ਵਿਚ ਟੀਕਾਕਰਣ ਕਰਵਾਉਣ ਲਈ 18 ਤੋਂ 44 ਸਾਲ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀ ਨੂੰ ਆਪਣੀ ਬੀਮਾਰੀ ਨਾਲ ਸੰਬੰਧਤ ਡਾਕਟਰ ਦੀ ਪ੍ਰੀਸਕ੍ਰਿਪਸ਼ਨ ਲੈ ਕੇ ਆਉਣਾ ਜਰੂਰੀ ਹੈ।
                   ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਤੇ ਜਿਲਾ ਟੀਕਾਕਰਣ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਇਹ ਟੀਕਾਕਰਣ ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜਨਲ ਹਸਪਤਾਲ ਫਗਵਾੜਾ, ਸਬ ਡਵੀਜਨਲ ਹਸਪਤਾਲ ਸੁਲਤਾਨਪੁਰ, ਸਬ ਡਵੀਜਨਲ ਹਸਪਤਾਲ ਭੁਲਥ, ਈ.ਐਸ.ਆਈ.ਹਸਪਤਾਲ ਫਗਵਾੜਾ, ਰਾਧਾ ਸੁਆਮੀ ਸਤਿਸੰਗ ਡੇਰਾ ਮਾਰਕਫੈਡ ਚੌਂਕ ਕਪੂਰਥਲਾ ਤੇ ਰਾਧਾ ਸੁਆਮੀ ਸਤਿਸੰਗ ਡੇਰਾ ਬਾਈਪਾਸ ਫਗਵਾੜਾ ਵਿਖੇ ਹੋ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਇਸ ਟੀਕਾਕਰਣ ਮੁਹਿੰਮ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …