ਨਵੀਂ ਦਿੱਲੀ, 15 ਮਈ (ਪੰਜਾਬ ਪੋਸਟ ਬਿਊਰੋ) – ਫ਼ਿਲਮ ਸਟਾਰ ਅਮਿਤਾਭ ਬਚਨ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ
ਸਿਰਸਾ ਵਲੋਂ ਸਮਾਜਿਕ ਕੰਮਾਂ ਲਈ 12 ਕਰੋੜ ਰੁਪਏ ਦੀ ਰਾਸ਼ੀ ਲੈਣ ਦਾ ਮਾਮਲਾ ਤੂਲ ਫੜ ਗਿਆ ਹੈ।
ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਡਿਜ਼ੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਇਸ ਮਾਮਲੇ ਵਿੱਚ ਕਮੇਟੀ ਪ੍ਰਬੰਧਕਾਂ ਦੀ ਸ਼ਿਕਾਇਤ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਰਨ ਦਾ ਐਲਾਨ ਕੀਤਾ ਹੈ।ਜੀ.ਕੇ ਨੇ ਕਿਹਾ ਕਿ ਸਿੱਖ ਕੌਮ ਮੰਨਦੀ ਹੈ ਕਿ ਅਮਿਤਾਭ ਬਚਨ ਨੇ 1984 ਸਿੱਖ ਕਤਲੇਆਮ ਨੂੰ ਆਪਣੇ ਜ਼ਹਿਰੀਲੇ ਨਾਅਰੇ ਨਾਲ ਹਵਾ ਦਿੱਤੀ ਸੀ, ਇਸ ਲਈ ਸਿੱਖਾਂ ਦੇ ਜਾਨ-ਮਾਲ ਦੇ ਦੁਸ਼ਮਣ ਦੀ ਸੇਵਾ ਗੁਰੂ ਘਰ ਲਈ ਲੈਣਾ ਪਾਪ ਹੈ।
ਜੀ.ਕੇ ਨੇ ਕਿਹਾ ਕਿ ਸਿਰਸਾ ਨੇ ਜਦੋਂ 11 ਮਾਰਚ ਨੂੰ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਸੀ ਤਾਂ ਦੱਸਿਆ ਸੀ ਕਿ ਮਸ਼ੀਨਾਂ ਦੀ ਸੇਵਾ ਚਾਵਲਾ ਅਤੇ ਜੁਨੇਜਾ ਪਰਿਵਾਰ ਨੇ ਕੀਤੀ ਹੈ, ਪਰ ਜਦੋਂ 10 ਮਈ ਨੂੰ ਅਮਿਤਾਭ ਬਚਨ ਨੇ ਆਪਣੇ ਬਲਾਗ ਵਿੱਚ ਦਾਅਵਾ ਕੀਤਾ ਕਿ ਡਾਇਗਨੋਸਟਿਕ ਸੈਂਟਰ ਦਾ ਸਾਰਾ ਖ਼ਰਚ ਉਨਾਂ ਨੇ ਦਿੱਤਾ ਹੈ, ਤਦ ਕਮੇਟੀ ਨੇ 11 ਮਈ ਨੂੰ ਮੰਨ ਲਿਆ ਕਿ ਸਾਰੀਆਂ ਮਸ਼ੀਨਾਂ ਅਮਿਤਾਭ ਬਚਨ ਨੇ ਦਿੱਤੀਆਂ ਹਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media