
ਅੰਮ੍ਰਿਤਸਰ, ੩ ਨਵੰਬਰ (ਜਗਦੀੋਪ ਸਿੰਘ ਸੱਗੂ)- ੨ ਨਵੰਬਰ ੨੦੧੪ ਨੂੰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਆਰੀਆ ਯੁਵਤੀ ਸਭਾ ਵੱਲੋਂ ਆਰੀਆ ਸਮਾਜ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲੋਹਗੜ੍ਹ ਵਿਖੇ ਸਪਤਾਹਿਕ ਹਵਨ ਕਰਵਾਇਆ ਗਿਆ।ਇਸ ਮੌਕੇ ਉੱਤੇ ਡਾ. ਦਲਬੀਰ ਸਿੰਘ (ਸੰਸਕ੍ਰਿਤ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ (ਆਰੀਆ ਪ੍ਰਦੇਸ਼ਿਕ ਪ੍ਰਤਿਨਿਧ ਉਪ ਸਭਾ ਪੰਜਾਬ) ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਦਸਿਆ ਕਿ ਆਰੀਆ ਕੋਈ ਧਰਮ ਜਾਂ ਸੰਸਥਾ ਨਹੀਂ ਹੈ ਆਰੀਆ ਤੋਂ ਭਾਵ ਸ਼ੇ੍ਰਸ਼ਠ ਬਣਨਾ ਤੇ ਸ਼੍ਰੇਸ਼ਠ ਬਣਾਉਣਾ ਹੈ।ਇਹ ਹੀ ਸਾਡਾ ਨੈਤਿਕ ਕਾਰਜ ਹੈ ਅਤੇ ਇਸ ਸੰਬੰਧੀ ਡੀ. ਏ. ਵੀ ਦੀਆਂ ਸਾਰੀਆਂ ਹੀ ਸੰਸਥਾਵਾਂ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ।ਉਹਨਾਂ ਇਹ ਵੀ ਦਸਿਆ ਕਿ ਆਰੀਆ ਯੁਵਤੀ ਪਰਿਸ਼ਦ ਦੁਆਰਾ ਹਰ ਅਵਸਰ ਉੱਤੇ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਾਲਜ ਵਿਚ ਹਵਨ ਆਯੋਜਿਤ ਕੀਤਾ ਜਾਂਦਾ ਹੈ।ਉਹਨਾਂ ਨੇ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੂਥ ਫੈਸਟੀਵਲ ਵਿਚ ਪ੍ਰਾਪਤ ਜੋਨਲ ਚੈਂਪੀਅਨਸ਼ਿਪ ਅਤੇ ਅੰਤਰ ਜੋਨਲ ਰਨਰ ਅੱਪ ਟਰਾਫ਼ੀ ਦੇ ਲਈ ਸਾਰਿਆਂ ਨੂੰ ਹਾਰਦਿਕ ਵਧਾਈ ਦਿੱਤੀ। ਮੁੱਖ ਮਹਿਮਾਨ ਡਾ. ਦਲਬੀਰ ਸਿੰਘ ਨੇ ਸਵਾਮੀ ਦਯਾਨੰਦ ਜੀ ਦੇ ਜੀਵਨ ਅਤੇ ਵੇਦਾਂ ਦੀ ਮਹਿਮਾਂ ਦੱਸਦੇ ਹੋਏ ਕਿਹਾ ਕਿ ਵੈਦ ਈਸ਼ਵਰ ਦਾ ਗਿਆਨ ਹੈ ਅਤੇ ਨੈਤਿਕ ਨਿਯਮ, ਚੰਗੇ ਨਾਗਰਿਕ ਤੇ ਚੰਗੇ ਸੰਸਕਾਰ ਸਾਨੂੰ ਵੈਦਿਕ ਸੰਸਕ੍ਰਿਤੀ ਤੋਂ ਹੀ ਪ੍ਰਾਪਤ ਹੁੰਦੇ ਹਨ।ਉਹਨਾਂ ਨੇ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਦੇ ਪ੍ਰੋਤਸਾਹਨ ਦੀ ਵੀ ਇੱਛਾ ਜਾਹਿਰ ਕੀਤੀ।
ਡਾ.ਵੀ.ਪੀ ਲਖਨਪਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੇਂ ਦੀ ਕਦਰ ਕਰਦੇ ਹੋਏ ਜ਼ਿੰਦਗੀ ਨੂੰ ਅਨੁਸ਼ਾਸਨ ਅਨੁਸਾਰ ਜਿਉਣ ‘ਤੇ ਅਸੀ ਕਿਸੇ ਵੀ ਟੀਚੇ ਤੇ ਪਹੁੰਚ ਸਕਦੇ ਹਾਂ।
ਜੇ ਕੇ ਲੂਥਰਾ ਨੇ ਕਿਹਾ ਕਿ ਸੁਖੀ ਜੀਵਨ ਜਿਉਣ ਲਈ ਸਾਨੂੰ ਹਮੇਸ਼ਾ ਸੱਚ ਦਾ ਪੱਲਾ ਫੜਨਾ ਚਾਹੀਦਾ ਹੈ ਅਤੇ ਧਰਮ ਦੀ ਨਿਸ਼ਠਾ ਤੇ ਕਾਰਜ ਕਰਨਾ ਚਾਹੀਦਾ ਹੈ।
ਸ਼੍ਰੀ ਸੁਦਰਸ਼ਨ ਕਪੂਰ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਲਜ ਦੇ ਸੰਗੀਤ ਵਿਭਾਗ ਦੀ ਰੀਚਾ ਸ਼ਰਮਾ ਤੇ ਵਿਜੈ ਕੁਮਾਰ ਦੁਆਰਾ ਭਜਨ ਸਤਿਸੰਗ ਵਾਲੀ ਨਗਰੀ ਚੱਲ ਵੇ ਮਨਾਂ– ਗਾਇਨ ਕੀਤਾ ਗਿਆ।
ਇਸ ਮੌਕੇ ਉੱਤੇ ਪ੍ਰਿੰਸੀਪਲ (ਸ਼੍ਰੀਮਤੀ) ਨੀਰਾ ਸ਼ਰਮਾ, ਪ੍ਰਿੰਸੀਪਲ ਪਰਮਜੀਤ, ਪ੍ਰਿੰਸੀਪਲ ਸਿਮੀ ਲੂਥਰਾ, ਪ੍ਰਿੰਸੀਪਲ ਨੀਟਾ, ਪ੍ਰਿੰਸੀਪਲ ਨਿਸ਼ੀ, ਪ੍ਰਿੰਸੀਪਲ ਸੰਜੀਵ ਕੋਛੜ, ਪ੍ਰਿੰਸੀਪਲ ਸੁਨੀਤਾ, ਪ੍ਰਿੰਸੀਪਲ ਸ਼ਬਨਮ, ਪ੍ਰਿੰਸੀਪਲ ਕਿਰਨ ਬਾਲਾ, ਪ੍ਰੋਫੈਸਰ ਵਿਸ਼ਾਲ ਭਰਦਵਾਜ, ਪ੍ਰਿੰਸੀਪਲ ਅਜੇ ਬੇਰੀ, ਆਰੀਆ ਯੁਵਤੀ ਸਭਾ ਦੇ ਮੈਂਬਰ ਡਾ. ਸ਼੍ਰੀਮਤੀ ਅਨੀਤਾ ਨਰੇਂਦਰ, ਸ਼੍ਰੀਮਤੀ ਰੇਨੂੰੰ ਵਸ਼ਿਸ਼ਟ, ਸ਼੍ਰੀਮਤੀ ਅਨੂ ਖੰਨਾ, ਸ਼੍ਰੀਮਤੀ ਸ਼ੈਲੀ ਜੱਗੀ, ਗੋਰੀ ਚਾਵਲਾ, ਆਰੀਆ ਸਮਾਜ ਸ਼ਕਤੀਨਗਰ ਦੇ ਪ੍ਰਧਾਨ ਸ਼੍ਰੀ. ਰਾਕੇਸ਼ ਮਹਿਮ, ਸ਼੍ਰੀ ਹੀਰਾ ਲਾਲ ਕੰਧਾਰੀ, ਸ਼੍ਰੀ ਦਿਨੇਸ਼ ਨੇ ਵੀ ਸ਼ਿਰਕਤ ਕੀਤੀ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media