Wednesday, March 11, 2026

ਗੁਰੂ ਕਾਸ਼ੀ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਉੱਤਮ ਦਰਜੇ ਦੇ ਇੰਜਨੀਅਰ ਪੈਦਾ ਕਰ ਰਹੀ ਹੈ ਗੁਰੂ ਕਾਸ਼ੀ ਯੂਨੀਵਰਸਿਟੀ- ਵਾਈਸ ਚਾਂਸਲਰ

PPN03111409
ਬਠਿੰਡਾ, ਤਲਵੰਡੀ ਸਾਬੋ, 3 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਿਰਫ ਪੜ੍ਹਾਈ ਅਤੇ ਸਰਵਪੱਖੀ ਸ਼ਖ਼ਸੀਅਤ ਦਾ ਵਿਕਾਸ ਹੀ ਨਹੀਂ ਸਗੋ ਗੁਰੂ ਕਾਸ਼ੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਵੀ ਮੁਹੱਈਆ ਕਰਵਾਉਣ ਲਈ ਤਤਪਰ ਹੈ।ਬੀਤੇ ਦਿਨੀਂ ‘ਬੌਨ ਡਿਜ਼ੀਟਲ’ ਨਾਮੀ ਬਹੁਰਾਸ਼ਟਰੀ ਕੰਪਨੀ ਨੇ ਕੈਂਪਸ ਦਾ ਦੌਰਾ ਕਰਕੇ ਇੰਜੀਨੀਅਰਿੰਗ ਦੇ 8 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ।ਗੁਰੂ ਕਾਸ਼ੀ ਯੂਨੀਵਰਸਿਟੀ  ਦੇ ਟਰੇਨਿੰਗ ਅਤੇ ਪਲੇਸਮੈਂਟ ਅਧਿਕਾਰੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ 90 ਕ੍ਰੋੜ ਦੀ ਟਰਨਓਵਰ ਵਾਲੀ ਆਈ ਟੀ ਪਾਰਕ ਮੋਹਾਲੀ ਵਿਖੇ ਸਥਾਪਿਤ ਇਸ ਕੰਪਨੀ ਨੇ ਕੰਪਿਊਟਰ ਸਾਇੰਸ ਦੇ 6 ਅਤੇ ਦੇ ਇਲੈਕਟ੍ਰੋਨਿਕਸ ਵਿਭਾਗ ਦੇ 2 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ।ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਸੇਠੀ ਨੇ ਦੱਸਿਆ ਕਿ ਪ੍ਰਸਤੁਤੀਕਰਨ, ਤਕਨੀਕੀ ਪੇਪਰ ਅਤੇ ਇੰਟਰਵਿਊ ਦੇ ਤਿੰਨ ਪੜਾਵਾਂ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋਈ।ਨੌਕਰੀ ਦੌਰਾਨ ਇਹ ਇੰਜੀਨੀਅਰ ਸਾਫਟਵੇਅਰ ਡਿਵੈਲਪਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।ਸ਼ੁਰੂਆਤੀ ਦੌਰ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਔਸਤਨ 2.50 ਲੱਖ ਰੁਪਏ ਸਲਾਨਾ ਵੇਤਨ ਮਿਲੇਗਾ ।
ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਚੋਣ ਪ੍ਰਕਿਰਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਅਜੋਕੇ ਕਾਰਪੋਰੇਟ ਵਰਗ ਨੂੰ ਉੱਤਮ ਦਰਜੇ ਦੇ ਇੰਜੀਨੀਅਰ ਮੁਹੱਈਆ ਕਰਵਾਉਣ ਖਾਤਰ ਹਰ ਕਾਰਜ ਲਈ ਯਤਨਸ਼ੀਲ ਹੈ।ਇਹੋ ਕਾਰਨ ਹੈ ਕਿ ਇੱਥੋਂ ਦੇ ਵਿਦਿਆਰਥੀ ਅਜੋਕੇ ਕਾਰਪੋਰੇਟ ਵਰਗ ਦੀਆਂ ਕਸੌਟੀਆਂ ‘ਤੇ ਖਰੇ ਉੱਤਰ ਰਹੇ ਹਨ।ਡਾਇਰੈਕਟਰ, ਸਿੱਧੂ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦੇਂਦਿਆਂ ਪ੍ਰਿੰਸੀਪਲ ਡਾ. ਅਸ਼ਵਨੀ ਸੇਠੀ ਅਤੇ ਟੀ.ਪੀ.ਓ. ਅਰਸ਼ਦੀਪ ਸਿੰਘ ਦੀ ਇਸ ਪਲੇਸਮੈਂਟ ਡਰਾਈਵ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ਼ਲਾਘਾ ਕੀਤੀ।ਉਨ੍ਹਾਂ ਤਜਰਬੇਕਾਰ ਅਤੇ ਯੋਗ ਫੈਕਲਟੀ ਦੇ ਉੱਦਮ ਨੂੰ ਵੀ ਸਲਾਹਿਆ, ਜਿਨ੍ਹਾ ਦੇ ਯਤਨਾਂ ਸਦਕਾ ਇਹ ਵਿਦਿਆਰਥੀ ਸਖ਼ਤ ਮਿਹਨਤ ਕਰਕੇ ਆਪਣੇ ਪੈਰਾਂ ਉਪਰ ਖੜ੍ਹੇ ਹੋ ਕੇ ਦੇਸ ਦੀ ਤਰੱਕੀ ਵਿਚ ਅਹਿਮ ਹਿੱਸਾ ਪਾ ਰਹੇ ਹਨ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply