Wednesday, September 2, 2026

ਕਾਮਰੇਡ ਸੱਜਣ ਸਿੰਘ ਦੀ ਮੌਤ ‘ਤੇ ਜਤਾਇਆ ਦੁੱਖ

ਧੂਰੀ, 16 ਮਈ (ਪ੍ਰਵੀਨ ਗਰਗ) – ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਜ਼ਦੂਰਾਂ ਦੇ ਸੂਬਾ ਪੱਧਰੀ ਆਗੂ ਅਤੇ ਮਸੀਹਾ ਮੰਨੇ ਜਾਂਦੇ ਕਾਮਰੇਡ ਸੱਜਣ ਸਿੰਘ ਜਿੰਨਾਂ੍ਹ ਨੇ ਸਾਰੀ ਜ਼ਿੰਦਗੀ ਮਜ਼ਦੂਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਤਿੰਨ ਵਾਰ ਮਰਨ ਵਰਤ ਰੱਖ ਕੇ ਸੰਘਰਸ਼ ਦੇ ਲੇਖੇ ਲਾਈ ਅਤੇ ਮਰਦੇ ਦਮ ਤੱਕ ਉਹ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਲਈ ਆਖਰੀ ਸਾਹ ਤੱਕ ਲੜਾਈ ਲੜਦੇ ਰਹੇ।ੳੇੁਹਨਾਂ ਦੇ ਤੁਰ ਜਾਣ ਨਾਲ ਮਜ਼ਦੂਰ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
                     ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਮੇਲਾ ਸਿੰਘ ਪੁੰਨਾਵਾਲ, ਰਣਜੀਤ ਸਿੰਘ ਰਾਣਵਾਂ, ਹੰਸ ਰਾਜ ਦੀਦਾਰਗੜ੍ਹ, ਰਮੇਸ਼ ਕੁਮਾਰ, ਗੁਰਮੀਤ ਸਿੰਘ ਮਿਠਾ, ਅਮਰਜੀਤ ਸਿੰਘ, ਇੰਦਰ ਸਿੰਘ, ਗੁਰਤੇਜ ਸ਼ਰਮਾ, ਸੀਤਾ ਰਾਮ ਸ਼ਰਮਾ, ਕਾਮਰੇਡ ਸੁਖਦੇਵ ਸ਼ਰਮਾ, ਦਰਬਾਰਾ ਸਿੰਘ, ਅਮਰੀਕ ਸਿੰਘ, ਬਿੱਕਰ ਸਿੰਘ ਸਿਬੀਆ ਆਗੂਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਜਤਾਉਂਦਿਆਂ ਸੱਜਣ ਸਿੰਘ ਨੂੰ ਲਾਲ ਸਲਾਮ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …