Saturday, April 18, 2026

ਉਸਾਰੀ ਕਾਮਿਆਂ ਦੇ ਟੀਕਾਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ‘ਵਟਸ ਐਪ ਹੈਲਪਲਾਇਨ’ ਨੰਬਰ ਜਾਰੀ

ਨਿਰਮਾਣ ਠੇਕੇਦਾਰਾਂ ਨੂੰ ਕਾਮਿਆਂ ਸਬੰਧੀ ਵੇਰਵੇ ਭੇਜਣ ਦੇ ਹੁਕਮ

ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਉਸਾਰੀ ਕਾਮਿਆਂ ਦੇ ਤੇਜ਼ੀ ਨਾਲ ਟੀਕਾਕਰਨ ਨੂੰ ਮੁਕੰਮਲ ਕਰਕੇ ਕੰਸਟਰਕਸ਼ਨ ਉਦਯੋਗ ਨਾਲ ਜੁੜੇ ਕੰਮਾਂ ਦੀ ਰਫਤਾਰ ਨੂੰ ਤੇਜ ਕਰਨ ਦੇ ਮਕਸਦ ਨਾਲ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਕ ‘ਵਟਸਐਪ ਹੈਲਪਲਾਇਨ 88400-35192 ਨੰਬਰ ਜਾਰੀ ਕੀਤਾ ਗਿਆ ਹੈ।
                    ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਨੰਬਰ ਰਾਹੀਂ ਉਸਾਰੀ, ਨਿਰਮਾਣ, ਭੱਠਿਆਂ ਆਦਿ ਉਪਰ ਕੰਮ ਕਰ ਰਹੇ ਮਜ਼ਦੂਰਾਂ ਦਾ ਡਾਟਾ ਬੇਸ ਤਿਆਰ ਕਰਕੇ ਉਨ੍ਹਾਂ ਦਾ ਟੀਕਾਕਰਨ ਤੇਜੀ ਨਾਲ ਕੀਤਾ ਜਾਵੇਗਾ।ਇਸ ਨਾਲ ਨਾ ਸਿਰਫ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਸਗੋਂ ਸਮਾਜ ਦੇ ਕਮਜ਼ੋਰ ਤਬਕੇ ਦੇ ਲੋਕਾਂ ਦਾ ਕੰਮਕਾਰ ਵੀ ਪ੍ਰਭਾਵਿਤ ਨਹੀਂ ਹੋਵੇਗਾ ।
                    ਉਨ੍ਹਾਂ ਦੱਸਿਆ ਕਿ ਨਿਰਮਾਣ ਖੇਤਰ ਵਿਚ ਲੱਗੇ ਠੇਕੇਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਉਪਰੋਕਤ ਹੈਲਪਲਾਇਨ ਉਪਰ ਨਿਰਮਾਣ ਕਾਰਜ਼ ਵਾਲੇ ਸਥਾਨ, ਟੀਕਾਕਰਨ ਲਈ ਉਪਲਬਧ ਮਜ਼ਦੂਰਾਂ (ਉਮਰ 18 ਤੋਂ 44 ਵਿਚਕਾਰ) ‘ਤੇ ਸੰਪਰਕ ਕੀਤੇ ਜਾਣ ਵਾਲੇ ਵਿਅਕਤੀ ਦਾ ਨਾਮ ‘ਤੇ ਮੋਬਾਇਲ ਨੰਬਰ ਭੇਜਣ।
ਉਨ੍ਹਾਂ ਉਦਯੋਗ ਵਿਭਾਗ ਤੇ ਕੰਸਟਰਕਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਟੀਕਾਕਰਨ ਲਈ ਯੋਗ ਉਸਾਰੀ ਕਾਮਿਆਂ ਨੂੰ ਵੈਕਸੀਨ ਜ਼ਰੂਰ ਲੱਗੇ ਤਾਂ ਜੋ ਮਹਾਂਮਾਰੀ ਨੂੰ ਰੋਕਣ ਵਿਚ ਸਹਾਇਤਾ ਮਿਲ ਸਕੇ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …