Sunday, July 19, 2026

ਪੰਜਾਬ ਸਰਕਾਰ ਵੱਲੋਂ ਜਿਲ੍ਹਾ ਯੋਜਨਾਂ ਕਮੇਟੀ ਫਾਜ਼ਿਲਕਾ ਦਾ ਗਠਨ

ਜਿਲ੍ਹਾ ਪ੍ਰੀਸ਼ਦ ਦੇ 13 ਮੈਂਬਰਾਂ ਨੂੰ ਜਿਲ੍ਹਾ ਯੋਜਨਾ ਕਮੇਟੀ ਦਾ ਮੈਂਬਰ ਬਨਾਇਆ

PPN03111415
ਫਾਜ਼ਿਲਕਾ, 3 ਨਵੰਬਰ (ਵਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਹੇਠਲੇ ਪੱਧਰ ਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਕਸਦ ਨਾਲ ਜਿਲ੍ਹਾ ਯੋਜਨਾਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਯੋਜਨਾਂਬੰਦੀ ਵਿਭਾਗ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਯੋਜਨਾਂ ਕਮੇਟੀਆਂ ਐਕਟ 2005 ਦੀ ਧਾਰਾ 3 (5) ਅਨੁਸਾਰ ਫਾਜ਼ਿਲਕਾ ਜਿਲ੍ਹੇ ਦੀ ਜਿਲ੍ਹਾ ਯੋਜਨਾਂ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਜਿਲ੍ਹਾ ਪ੍ਰੀਸ਼ਦ ਦੇ ਚੁਣੇ ਗਏ ਮੈਂਬਰਾਂ ਵਿੱਚੋਂ ਸ਼੍ਰੀਮਤੀ ਸੁਖਮਨਦੀਪ ਕੌਰ ਪਤਨੀ ਸ਼੍ਰੀ ਰਣਦੀਪ ਸਿੰਘ, ਸ਼੍ਰੀ ਕਰਨੈਲ ਸਿੰਘ ਪੁੱਤਰ ਸ਼੍ਰੀ ਬਾਗ ਸਿੰਘ ਸ਼੍ਰੀਮਤੀ ਵੀਰੋ ਬਾਈ ਪਤਨੀ ਸ਼੍ਰੀ ਬੂੜ ਸਿੰਘ, ਸ਼੍ਰੀ ਗੁਰਵੈਦ ਸਿੰਘ ਪੁੱਤਰ ਸ਼੍ਰੀ ਨਾਜ਼ਰ ਸਿੰਘ, ਸ਼੍ਰੀ ਪ੍ਰੇਮ ਕੁਮਾਰ ਪੁੱਤਰ ਸ਼੍ਰੀ ਰਾਮ ਪ੍ਰਤਾਪ, ਸ਼੍ਰੀ ਭੈਰੋ ਰਾਮ ਪੁੱਤਰ ਸ਼੍ਰੀ ਗਿਰਧਾਰੀ ਲਾਲ, ਸ਼੍ਰੀ ਜਗਦੀਸ ਕੁਮਾਰ ਪੁੱਤਰ ਸ਼੍ਰੀ ਗਣਪਤ ਰਾਮ, ਸ਼੍ਰੀ ਯਾਦਵਿੰਦਰ ਸਿੰਘ ਪੁੱਤਰ ਸ਼੍ਰੀ ਦਲਜੀਤ ਸਿੰਘ, ਸ਼੍ਰੀਮਤੀ ਰਵਿੰਦਰ ਕੌਰ ਪਤਨੀ ਸ਼੍ਰੀ ਗੁਰਕਿਰਪਾਲ ਸਿੰਘ, ਸ਼੍ਰੀਮਤੀ ਰਾਜ ਲਕਸ਼ਮੀ ਪਤਨੀ ਸ਼੍ਰੀ ਵਿਨੋਦ ਕੁਮਾਰ, ਸ਼੍ਰੀ ਪਰਲਾਦ ਸਿੰਘ ਪੁੱਤਰ ਸ਼੍ਰੀ ਦਲੀਪ ਸਿੰਘ, ਸ਼੍ਰੀ ਹਰਜੀਤ ਸਿੰਘ ਪੁੱਤਰ ਸ਼੍ਰੀ ਗੁਰਬਚਨ ਸਿੰਘ ਅਤੇ ਸ਼੍ਰੀਮਤੀ ਸ਼ੀਤਲ ਰਾਣੀ ਪਤਨੀ ਸ਼੍ਰੀ ਪਰਮਜੀਤ ਕੁਮਾਰ ਜਿਲ੍ਹਾ ਯੋਜਨਾਂ ਕਮੇਟੀ ਫਾਜ਼ਿਲਕਾ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ।
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਨਾਮਜ਼ਦ ਕਰਕੇ ਉਨ੍ਹਾਂ ਨੂੰ ਹੇਠਲੇ ਪੱਧਰ ਤੇ ਵਿਕਾਸ ਯੋਜਨਾਵਾਂ  ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿਚ ਭਾਗੀਦਾਰ ਬਣਾਇਆ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਜਿਲ੍ਹੇ ਅੰਦਰ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਆਵੇਗੀ ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply