Thursday, August 27, 2026

ਮੇਅਰ ਵਲੋਂ ਹਲਕਾ ਪੂਰਬੀ ਦੇ ਕੌਂਸਲਰਾਂ ਨਾਲ ਮੀਟਿੰਗ – ਵਿਕਾਸ ਕਾਰਜ਼ਾਂ ਦਾ ਲ਼ਿਆ ਜਾਇਜ਼ਾ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਵਲੋਂ ਹਲਕਾ ਪੂਰਬੀ ‘ਦੀਆਂ ਵਾਰਡਾਂ ਦੇ ਕੌਸਲਰਾਂ ਨਾਲ ਮੀਟਿੰਗ ਕਰਕੇ ਵਾਰਡਾਂ ਦੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲ਼ਿਆ।ਨਗਰ ਨਿਗਮ ਦੇ ਸਿਵਲ, ਓ.ਐਂਡ.ਐਮ, ਸਟਰੀਟ ਲਾਈਟ, ਬਾਗਬਾਨੀ ਅਤੇ ਅਸਟੇਟ ਵਿਭਾਗ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਮੌਜ਼ੂਦ ਰਹੇ।ਮੇਅਰ ਰਿੰਟੂ ਨੇ ਹਰ ਵਾਰਡ ਦੇ ਕੌਸਲਰਾਂ ਦੀਆਂ ਮੁਸ਼ਕਲਾਂ ਸੁਣ ਕੇ ਅਧਿਕਾਰੀਆਂ ਨੂੰ ਲੋੜੀਂਦੇ ਕੰਮ ਨੇਪੜੇ ਚਾੜਣ ਦੇ ਆਦੇਸ਼ ਜਾਰੀ ਕੀਤੇ।ਮੇਅਰ ਨੇ ਕਿਹਾ ਕਿ ਕੌਂਸਲਰ ਜਨਤਾ ਦਾ ਨੁਮਾਇੰਦਾ ਹੋਣ ਦੇ ਨਾਤੇ ਲੋਕਾਂ ਪ੍ਰਤੀ ਜਵਾਬਦੇਹ ਹਨ ਅਤੇ ਲੋਕਾਂ ਦੇ ਹਿੱਤਾਂ ਮੁਤਾਬਿਕ ਹੀ ਕੰਮ ਕਰਵਾਉਂਦੇ ਹਨ।ਇਸੇ ਦੌਰਾਨ ਕੌਂਸਲਰਾਂ ਨੇ ਵਾਰਡਾਂ ਵਿਚ ਨਗਰ ਨਿਗਮ ਵਲੋਂ ਇਸ ਸੰਕਟਮਈ ਸਮੇਂ ਦੌਰਾਨ ਕਰਵਾਏ ਗਏ ਕਰੋੜਾਂ ਦੇ ਵਿਕਾਸ ਕਾਰਜ਼ਾਂ ਪ੍ਰਤੀ ਆਪਣੀ ਸੰਤੁਸ਼ਟੀ ਪ੍ਰਗਟਾਈ।
                    ਮੀਟਿੰਗ ਵਿੱਚ ਕੌਂਸਲਰ ਜੀਤ ਸਿੰਘ ਭਾਟੀਆ, ਜਤਿੰਦਰ ਸਿੰਘ ਮੋਤੀ ਭਾਟੀਆ, ਰਾਜੇਸ਼ ਮਦਾਨ, ਜਰਨੈਲ ਸਿੰਘ ਭੁੱਲਰ, ਜਸਵਿੰਦਰ ਸਿੰਘ ਲਾਡੋ ਪਹਿਲਵਾਨ, ਅਮਰਬੀਰ ਸਿੰਘ, ਮਿੱਠੂ ਮਦਾਨ ਤੇ ਰਜਿੰਦਰ ਸੈਣੀ ਆਦਿ ਮੌਜ਼ੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …