Thursday, August 27, 2026

ਕੋਰੋਨਾ ਮਹਾਂਮਾਰੀ ਦੌਰਾਨ ਨਵੇਂ ਜਿਲੇ੍ ਦੀ ਥਾਂ ਨਵੇਂ ਹਸਪਤਾਲਾਂ ਬਣਾਉਣ ਦੀ ਲੋੜ – ਚੱਠਾ

ਧੂਰੀ, 18 ਮਈ (ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਇਹਨਾਂ ਭਿਆਨਕ ਦਿਨਾਂ ਵਿੱਚ ਵੀ ਪੰਜਾਬ ਸਰਕਾਰ ਨਵੇਂ ਹਸਪਤਾਲ ਖੋਲ੍ਹਣ ਦੀ ਬਜਾਏ ਨਵੇਂ ਜ਼ਿਲੇ੍ਹ ਬਨਾਉਣ ਨੂੰ ਤਰਜ਼ੀਹ ਦੇ ਰਹੀ ਹੈ, ਜੋ ਕਿ ਮੰਦਭਾਗੀ ਗੱਲ ਹੈ।ਅਜਿਹਾ ਕਰਕੇ ਕਾਂਗਰਸ ਸਰਕਾਰ ਆਪਣਾ ਵੋਟ ਬੈਂਕ ਬਚਾਉਣ ਦੀ ਕੋਸ਼ਿਸ਼ ਵਿੱਚ ਹੈ, ਜਦੋਂਕਿ ਇਹਨਾਂ ਦਿਨਾਂ ਵਿੱਚ ਹਸਪਤਾਲਾਂ ਵਿੱਚ ਰੁਲ ਰਹੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਲੋੜ ਹੈ।ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜੁਆਇੰਟ ਸਕੱਤਰ ਅਤੇ ਆਲ ਇੰਡੀਆਂ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਵੇਂ ਜ਼ਿਲੇ੍ ਮਾਲੇਰਕੋਟਲਾ ‘ਤੇ ਖਰਚ ਆਉਣ ਵਾਲੇ ਕਰੀਬ 1 ਹਜ਼ਾਰ ਕਰੋੜ ਦੀ ਲਾਗਤ ਨਾਲ ਕਈ ਨਵੇਂ ਹਸਪਤਾਲ ਅਤੇ ਆਕਸੀਜਨ ਪਲਾਂਟ ਵੀ ਖੋਲੇ੍ ਜਾ ਸਕਦੇ ਸੀ।ਉਹਨਾਂ ਮਾਲੇਰਕੋਟਲਾ ਵਿਖੇ ਮੈਡੀਕਲ ਕਾਲਜ ਖੋਹਲੇ ਜਾਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਇੱਕ ਚੰਗੀ ਪਹਿਲ ਕਦਮੀ ਹੈ, ਪ੍ਰੰਤੂ ਸੰਗਰੂਰ ਨੂੰ ਟੁੱਕੜਿਆਂ ਵਿੱਚ ਵੰਡ ਕੇ ਸਰਕਾਰ ਨੇ ਜ਼ਿਲਾ੍ ਸੰਗਰੂਰ ਨਾਲ ਬੇਇਨਸਾਫੀ ਕੀਤੀ ਹੈ। ਉਹਨਾਂ ਕਿਹਾ ਕਿ ਧੂਰੀ ਹਲਕੇ ਦੇ ਲੋਕ ਸੰਗਰੂਰ ਜ਼ਿਲੇ੍ ਨਾਲ ਹੀ ਜੁੜੇ ਰਹਿਣ ਦੇ ਇਛੁੱਕ ਹਨ ਅਤੇ ਜੇਕਰ ਸਰਕਾਰ ਨੇ ਆਨੇ-ਬਹਾਨੇ ਧੂਰੀ ਨੂੰ ਮਾਲੇਰਕੋਟਲਾ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਤਾਂ ਆਮ ਆਦਮੀ ਪਾਰਟੀ ਵੱਲੋਂ ਵਪਾਰ ਮੰਡਲ ਤੇ ਹੋਰ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਆਮ ਲੋਕਾਂ ਦੇ ਸਹਿਯੌਗ ਨਾਲ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
                  ਇਸ ਮੌਕੇ ਬਿੱਕਰ ਸਿੰਘ ਠੇਕੇਦਾਰ ਵੀ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …