Sunday, September 27, 2026

ਪੁਲਿਸ ਨੇ ਪਿੰਡਾਂ ‘ਚ ਕੋਵਿਡ ਨਿਯਮ ਲਾਗੂ ਕਰਨ ਲਈ ਬਣਾਏ ਸਰਪੰਚਾਂ-ਪੰਚਾਂ ਦੇ ਵਟਸਐਪ ਗਰੁੱਪ

ਰਾਤ ਨੂੰ ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣੇ ਵੀ ਸ਼ੁਰੂ

ਕਪੂਰਥਲਾ, 19 ਮਈ (ਪੰਜਾਬ ਪੋਸਟ ਬਿਊਰੋ) – ਕੋਵਿਡ ਨੂੰ ਪਿੰਡਾਂ ਅੰਦਰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਪੁਲਿਸ ਵਲੋਂ ਨਿਵੇਕਲੀ ਪਹਿਲ ਤਹਿਤ ਜਿਥੇ ਸਮੂਹ ਪਿੰਡਾਂ ‘ਚ ਠੀਕਰੀ ਪਹਿਰੇ ਲਾਉਣੇ ਸ਼ੁਰੂ ਕੀਤੇ ਗਏ ਹਨ, ਉਥੇ ਹੀ ਪਿੰਡ ਪੱਧਰ ’ਤੇ ਸਰਪੰਚ-ਪੰਚਾਂ ਦੇ ਵਟਸਐਪ ਗਰੁੱਪ ਬਣਾਏ ਹਨ ਤਾਂ ਜੋ ਕੋਵਿਡ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨ ਵਿਚ ਸਹਾਇਤਾ ਮਿਲ ਸਕੇ।
                ਐਸ.ਐਸ.ਪੀ ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ 15 ਥਾਣਿਆਂ ਤੇ ਚੌਂਕੀਆਂ ਦੇ ਆਧਾਰ ’ਤੇ ਸਰਪੰਚਾਂ, ਪੰਚਾਂ ਤੇ ਹੋਰ ਮੋਹਤਬਰ ਲੋਕਾਂ ਦੇ ਵਟਸਐਪ ਗਰੁੱਪ ਬਣਾ ਕੇ ਕੋਵਿਡ ਸਬੰਧੀ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਪਿੰਡਾਂ ਦੇ ਚੌਂਕੀਦਾਰਾਂ ਵਲੋਂ ਸੂਚੀਆਂ ਤਿਆਰ ਕਰਕੇ ਪਿੰਡ ਵਿਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ। ਜੇਕਰ ਕੋਈ ਬਾਹਰੀ ਵਿਅਕਤੀ ਜੋ ਕਿ ਕੋਵਿਡ ਲੱਛਣਾਂ ਵਾਲਾ ਹੋਵੇ, ਉਸ ਦੀ ਟੈਸਟਿੰਗ ਲਈ ਵੀ ਨੇੜਲੇ ਸਿਹਤ ਕੇਂਦਰਾਂ ਦੇ ਸੰਪਰਕ ਨੰਬਰ ਸਾਂਝੇ ਕੀਤੇ ਗਏ ਹਨ।
                   ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋੜਵੰਦ ਲੋਕ ‘ਭੋਜਨ ਹੈਲਪਲਾਈਨ’ ਨੰਬਰਾਂ 112 ਤੇ 181 ’ਤੇ ਵੀ ਸੰਪਰਕ ਕਰ ਸਕਦੇ ਹਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …