Sunday, September 27, 2026

ਨਾਖ ਦੇ ਕੀੜੇ ਮਕੌੜੇ ਤੇ ਬੀਮਾਰੀਆਂ ਦੀ ਰੋਕਥਾਮ ਲਈ ਲਾਈ ਆਨਲਾਈਨ ਟਰੇਨਿੰਗ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਬਾਗਬਾਨੀ ਵਿਭਾਗ ਅੰਮ੍ਰਿਤਸਰ ਦੇ ਪੀਅਰ ਅਸਟੇਟ ਵਲੋਂ ਨਾਖ ਦੇ ਕੀੜੇ ਮਕੌੜੇ ਅਤੇ ਬੀਮਾਰੀਆਂ ਦੀ ਰੋਕਥਾਮ ਵਾਸਤੇ ਆਨਲਾਈਨ ਟਰੇਨਿੰਗ ਲਗਾਈ ਗਈ।ਜਿਸ ਵਿੱਚ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਕਾਫੀ ਗਿਣਤੀ ‘ਚ ਕਿਸਾਨਾਂ ਨੇ ਭਾਗ ਲਿਆ।ਡਿਪਟੀ ਡਾਇਰੈਕਟਰ ਬਾਗਬਾਨੀ ਗੁਰਿੰਦਰ ਸਿੰਘ ਧੰਜ਼ਲ ਨੇ ਪੀਅਰ ਅਸਟੇਟ ਅਧੀਨ ਕੀਤੀਆ ਜਾ ਰਹੀਆਂ ਗਤੀਵਿਧੀਆਂ ਅਤੇ ਵਿਭਾਗ ਵਲੋਂ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ।ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ ਅਸਟੇਟ ਜਸਪਾਲ ਸਿੰਘ ਢਿੱਲੋਂ ਨੇ ਨਾਖ ਦੀ ਮੌਜ਼ੂਦਾ ਸਥਿਤੀ, ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਵਿਸਥਾਰ ਬਾਰੇ ਦੱਸਿਆ।ਉਨਾਂ ਪੀਅਰ ਅਸਟੇਟ ਦੀ ਮਸ਼ੀਨਰੀ ਬਾਰੇ ਦੱਸਦਿਆਂ ਜ਼ਿਮੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੀਅਰ ਅਸਟੇਟ ਦੀ ਰਜਿਸਟਰੇਸ਼ਨ ਕਰਵਾ ਕੇ ਮੈਂਬਰ ਬਨਣ।
                  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ: ਸੰਦੀਪ ਸਿੰਘ ਸੀਨੀਅਰ ਐਟੋਮੋਲੋਜਿਸਟ ਨੇ ਨਾਖ, ਆੜੂ ਤੇ ਅਲੂਚੇ ਦੇ ਕੀੜੇ ਮਕੌੜਿਆਂ ਦੀ ਪਹਿਚਾਣ, ਉਹਨਾਂ ਦੇ ਨੁਕਸਾਨ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ।ਡਾ: ਹਰਪ੍ਰੀਤ ਸਿੰਘ ਸੀਨੀਅਰ ਪਥੋਲੋਜਿਸਟ ਨੇ ਬੀਮਾਰੀਆਂ ਦੀ ਪਹਿਚਾਣ, ਨੁਕਸਾਨ ਅਤੇ ਰੋਕਥਾਮ ਬਾਰੇ ਦੱਸਿਆ।ਜ਼ਿਮੀਂਦਾਰਾਂ ਵਲੋ ਕਈ ਸੁਆਲ ਕੀਤੇ ਗਏ, ਜਿੰਨਾਂ ਦਾ ਜਵਾਬ ਮਾਹਿਰਾਂ ਵਲੋਂ ਦਿੱਤਾ ਗਿਆ।ਪੀਅਰ ਅਸਟੇਟ ਇੰਚਾਰਜ਼ ਸੁਖਪਾਲ ਸਿੰਘ ਸੰਧੂ ਨੇ ਸਾਰਿਆਂ ਨਾਲ ਕੋਆਰਡੀਨੇਟ ਕੀਤਾ।
                   ਅਖੀਰ ਵਿੱਚ ਜਸਪਾਲ ਸਿੰਘ ਢਿੱਲੋਂ ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ ਅਸਟੇਟ ਨੇ ਮਾਹਿਰਾਂ ਅਤੇ ਜ਼ਿਮੀਂਦਾਰਾਂ ਦਾ ਧੰਨਵਾਦ ਕੀਤਾ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …