Friday, May 15, 2026

ਅਟਾਰੀ-ਵਾਹਗਾ ਸਰਹੱਦ ਨੇੜੇ ਹੋਏ ਆਤਮਘਾਤੀ ਹਮਲੇ ਤੋਂ ਸ਼ਿਵ ਸੈਨਾ ਭੜਕੀ

ਆਤਮਘਾਤੀ ਹਮਲੇ ਨਾਲ ਭਾਰਤ ਤੇ ਆਤੰਕੀ ਹਮਲੇ ਦਾ ਅੰਦੇਸ਼ਾਂ ਵਧਿਆ- ਸੰਧੂ

ਵਾਹਗਾ ਬਾਰਡਰ ਨਜਦੀਕ ਹੋਏ ਆਤਮਘਾਤੀ ਹਮਲੇ ਦੋਰਾਨ ਭੜਕੀ ਸ਼ਿਵ ਸੈਨਾ ਉਪ ਪ੍ਰਧਾਂਨ ਸੁਖਦੇਵ ਸੰਧੂ ਨਾਲ ਪਾਕਿਸਤਾਨ ਖਿਲਾਫ ਨਾਅਰੇਬਾਜੀ ਕਰਦੇ ਹੋਏ।
ਵਾਹਗਾ ਬਾਰਡਰ ਨਜਦੀਕ ਹੋਏ ਆਤਮਘਾਤੀ ਹਮਲੇ ਦੋਰਾਨ ਭੜਕੀ ਸ਼ਿਵ ਸੈਨਾ ਉਪ ਪ੍ਰਧਾਂਨ ਸੁਖਦੇਵ ਸੰਧੂ ਨਾਲ ਪਾਕਿਸਤਾਨ ਖਿਲਾਫ ਨਾਅਰੇਬਾਜੀ ਕਰਦੇ ਹੋਏ।

ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਅਲਕਾਇਦਾ ਅੱਤਵਾਦੀ ਸੰਗਠਨ ਵਲੋਂ ਵਾਹਗਾ ਬਾਰਡਰ ਨਜਦੀਕ ਹੋਏ ਆਤਮਘਾਤੀ ਹਮਲੇ ਕਾਰਨ ਸ਼ਿਵ ਸੈਨਾ ਬਾਲ ਠਾਕਰੇ ਭੜਕ ਗਈ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉੱਪ ਪ੍ਰਧਾਨ ਸੁਖਦੇਵ ਸੰਧੂ ਨੇ ਖੰਡਵਾਲਾ ਵਿਖੇ ਇਕ ਮੀਟਿੰਗ ਦੋਰਾਨ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਵਿਚ ਅਲਕਾਇਦਾ ਅੱਤਵਾਦੀ ਸੰਗਠਨ ਵਲੋਂ ਕੀਤੇ ਗਏ ਆਤਮਘਾਤੀ ਹਮਲੇ ਨਾਲ ਭਾਰਤ ਤੇ ਆਂਤਕੀ ਹਮਲੇ ਹੋਣ ਦਾ ਅੰਦੇਸ਼ਾਂ ਹੋਰ ਵੱਧ ਗਿਆ ਹੈ। ਉਨਾਂ ਕਿਹਾ ਕਿ ਜੇਕਰ ਜਲਦ ਹੀ ਪਾਕਿਸਤਾਨ ਤੇ ਕਾਬੂ ਨਾ ਪਾਇਆ ਗਿਆ ਤਾਂ ਉਹ ਦਿਨ ਦੂਰ ਨਹੀ ਜਦ ਪਾਕਿਸਤਾਨੀ ਭਾਰਤ ਵਿਚ ਵੀ ਇਸ ਘਿਣੋਣੀ ਹਰਕਤ ਨੂੰ ਅੰਜਾਮ ਦੇਣ ਤੋਂ ਪਰਹੇਜ ਕਰਣਗੇ। ਪਾਕਿਸਤਾਨ ਚਾਹੇਂ ਜਿੰਨਾਂ ਝੂੱਠ ਬੋਲੇ, ਪਰ ਇਸ ਹਮਲੇ ਤੋਂ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਵਿਚ ਅੱਤਵਾਦ ਭਣਪ ਰਿਹਾ ਹੈ। ਉਨਾਂ ਕਿਹਾ ਕਿ ਸ਼ਿਵ ਸੈਨਾਂ ਸ਼ੁਰੂ ਤੋਂ ਹੀ ਕਹਿੰਦੀ ਆਈ ਹੈ ਕਿ ਪਾਕਿਸਤਾਨ ਹੀ ਅੱਤਵਾਦ ਦੀ ਮੂਲ ਜੜ ਹੈ, ਆਂਤਕੀ ਹਮਲੇ ਸ਼ਰੇਅਮ ਚੱਲ ਰਹੇ ਹਨ, ਪਰ ਪਾਕਿਸਤਾਨ ਹਮੇਸ਼ਾਂ ਇਸ ਗੱਲ ਤੋਂ ਇੰਨਕਾਰ ਕਰਦਾ ਰਿਹਾ ਹੈ। ਸੰਧੂ ਨੇ ਕਿਹਾ ਕਿ ਅੱਜ ਉਸ ਦੇ ਆਪਣੇ ਘਰ ਵਿਚ ਫੈਲੀ ਅੱਤਵਾਦ ਦੀ ਅੱਗ ਵਿਚ ਉਹ ਖੁਦ ਸੜ ਰਿਹਾ ਹੈ।ਉਨਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਦੀ ਹਰ ਜਾਣਕਾਰੀ ਤੇ ਕੜੀ ਨਜਰ ਰੱਖਣੀ ਚਾਹੀਦੀ ਹੈ ਤਾਂਕਿ ਪਾਕਿਸਤਾਨੀ ਆਂਤਕੀ ਭਾਰਤੀਯ ਸੀਮਾ ਵੱਲ ਨਜਰ ਨਾ ਚੁੱਕ ਸਕੇ ਤੇ ਪਾਕਿਸਤਾਨੀ ਫੌਜ ਦੀ ਆੜ ਵਿਚ ਅੱਤਵਾਦੀ ਭਾਰਤ ਵਿਚ ਦਾਖਿਲ ਨਾ ਹੋ ਸਕਣ। ਇਸ ਮੋਕੇ ਪ੍ਰੈਸ ਸਕੱਤਰ ਜੂਗਲ ਲੂੰਬਾ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਮਰੀਕਾ ਦੀ ਤਰਾਂ ਭਾਰਤ ਨੂੰ ਵੀ ਪਾਕਿਸਤਾਨੀ ਆਂਤਕੀ ਸ਼ਿਵਿਰਾਂ ਤੇ ਹਮਲਾ ਕਰ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂਕਿ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਦੇ ਮਨਸੂਬੇ ਕਾਮਯਾਬ ਨਾ ਹੋ ਸਕਣ।ਇਸ ਮੋਕੇ ਜਿਲਾ ਪ੍ਰਧਾਂਨ ਵਰੂਣ ਕਪੂਰ, ਸ਼ਹਿਰੀ ਪ੍ਰਧਾਨ ਦੀਪਕ ਕੁਮਾਰ, ਚਰਨਜੀਤ ਸ਼ਰਮਾ, ਜਗਤਾਰ ਮਨੀ, ਪਿੰਟੀਪਾਲ, ਕਰਤਾਰ ਸਿੰਘ, ਰਿਪੂ, ਰਾਜ ਕੁਮਾਰ, ਵਿਨੈ, ਵਿਨਿਤ, ਨਿਤਿਨ ਕੁਮਾਰ, ਦਲਬੀਰ ਸਿੰਘ, ਵਿਜੇ, ਸੰਨੀ, ਭਾਰਤ ਭੂਸ਼ਣ, ਆਸ਼ੂ, ਨਰਿੰਦਰ, ਅਸ਼ਵਨੀ ਕੁਮਾਰ ਆਦਿ ਹਾਜਰ ਸਨ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …

Leave a Reply