
ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਟਰੈਫਿਕ ਵਿਚ ਸੁਧਾਰ ਲਿਆਉਣ ਦੇ ਬਹਾਨੇ ਪੁਲਿਸ ਵਲੋਂ ਅੰਮ੍ਰਿਤਸਰ ਵਿਚ ਪੀਬੀ-46 (ਤਰਨਤਾਰਨ) ਦੇ ਆਟ ਚਲਾਉਣੇ ਬੰਦ ਕਰਕੇ ਧੜਾਧੜ ਚਲਾਣ ਕੱਟੇ ਜਾਣ ਨਾਲ ਆਟੋ ਰਿਕਸ਼ਾ ਚਾਲਕ ਦਾ ਕੰਮਕਾਰ ਠੱਪ ਹੋ ਗਿਆ ਹੈ।ਇਸੇ ਸਿਲਸਿਲੇ ਤਹਿਤ ਭਾਰਤੀ ਵਾਲਮੀਕਿ ਯੂੱਥ ਸੈਨਾ ਦੇ ਦਿਹਾਤੀ ਜਿਲਾ ਪ੍ਰਧਾਨ ਕਾਕਾ ਦੀ ਪ੍ਰਧਾਨਗੀ ਹੇਠ ਪੀਬੀ-46 ਦੇ ਆਟੋ ਚਾਲਕਾਂ ਦੇ ਇਕ ਵਫਦ ਨੇ ਬੱਬੀ ਪਹਿਲਵਾਨ ਰਾਹੀਂ ਵਿਧਾਇਕ ਤੇ ਐਸਸੀਐਸਟੀ ਸੈਲ ਦੇ ਉੱਪ ਚੇਅਰਮੈਨ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਮੰਗ ਪੱਤਰ ਦਿੱਤਾ।ਮੰਗ ਪੱਤਰ ਵਿਚ ਆਟੋ ਚਾਲਕਾਂ ਨੇ ਦੱਸਿਆ ਕਿ ਆਟੋ ਖਰੀਦਣ ਵੇਲੇ ਇਹ ਜਾਣਕਾਰੀ ਉਨਾਂ ਨੂੰ ਨਹੀ ਦਿੱਤੀ ਕਿ ਤਰਨਤਾਰਨ ਦੇ ਨੰਬਰਾਂ ਵਾਲੇ ਆਟੋ ਅੰਮ੍ਰਿਤਸਰ ਵਿਚ ਨਹੀ ਚੱਲ ਸਕਦੇ, ਜਦਕਿ ਬੱਸਾਂ, ਟਰੱਕਾਂ ਤੇ ਕਾਰਾਂ ਆਦਿ ਨੂੰ ਕੋਈ ਰੋਕ ਨਹੀ ਹੈ। ਉਨਾਂ ਕਿਹਾ ਕਿ ਪਲਿਸ ਵਲੋਂ ਆਟੋ ਬੰਦ ਕਰਕੇ ਆਟੋ ਰਿਕਸ਼ਾ ਚਾਲਕਾਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ।ਉਨਾਂ ਕਿਹਾ ਕਿ ਪੀ.ਬੀ-46 ਆਟੋ ਚਾਲਕ ਅੰਮ੍ਰਿਤਸਰ ਦੇ ਵਸਨੀਕ ਹਨ ਤੇ ਇੰਨਾਂ ਦਾ ਕੋਈ ਹੋਰ ਕਾਰੋਬਾਰ ਨਹੀ ਹੈ, ਜੇਕਰ ਪੁਲਿਸ ਤੇ ਸਰਕਾਰ ਵਲੋਂ ਆਟੋ ਚਲਉਣ ‘ਤੇ ਰੋਕ ਲਾ ਦਿੱਤੀ ਤਾਂ ਕਈ ਘਰ ਰੋਟੀ ਖਾਣ ਤੋਂ ਵੀ ਮੋਹਤਾਜ ਹੋ ਜਾਣਗੇ।ਉਨਾਂ ਡਾਕਟਰ ਰਾਜ ਕੁਮਾਰ ਵੇਰਕਾ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਦਖਲ ਦੇ ਕੇ ਇਸ ਕਾਰਵਾਈ ਤੇ ਰੋਕ ਲਗਾਉਣ ਤਾਂਕਿ ਗਰੀਬ ਆਟੋ ਚਾਲਕ ਆਪਣੀ ਰੋਜੀ ਰੋਟੀ ਕਮਾਉਣ ਤੋਂ ਵਾਂਝਾ ਨਾ ਹੋ ਸਕੇ।ਇਸ ਮੋਕੇ ਬੱਬੀ ਪਹਿਲਵਾਨ ਨੇ ਭਰੋਸਾ ਦਿੱਤਾ ਕਿ ਉਹ ਉਨਾਂ ਦੀ ਇਸ ਮੰਗ ਨੂੰ ਡਾਕਟਰ ਰਾਜ ਕੁਮਾਰ ਵੇਰਕਾ ਤੱਕ ਪਹੁੰਚਾ ਦਿੱਤਾ ਜਾਵੇਗਾ ਤੇ ਜਲਦ ਹੀ ਉਨਾਂ ਦੀ ਇਸ ਸਮਸਿਆਂ ਦਾ ਹੱਲ ਕਰ ਦਿੱਤਾ ਜਾਵੇਗਾ।ਇਸ ਮੋਕੇ ਡਾਕਟਰ ਵਿਜੇ, ਬਲਦੇਵ ਸਿੰਘ, ਰਾਕੇਸ਼ ਮਲਹੋਤਰਾ, ਸ਼ਿਵ ਕੁਮਾਰ, ਸੁਨੀਲ ਕੁਮਾਰ, ਸੋਨੂੰ ਸ਼ਰਮਾ, ਮਨਦੀਪ ਸਿੰਘ, ਰਾਮ ਦੁਲਾਰੇ, ਸੰਤੋਖ ਸਿੰਘ, ਰਘੂ ਰਾਮ ਲੁਭਾਇਆਂ, ਬਿੱਟੂ, ਸਰਵਣ ਸਿੰਘ, ਭੋਲਾ ਪ੍ਰਧਾਨ, ਭੋਲਾ ਪ੍ਰਧਾਨ, ਲਵਜੀਤ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media