ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਸੰਯੁਕਤ ਮੋਰਚੇ ਵਲੋਂ ਦਿੱਤੇ ਗਏ 26 ਮਈ ਨੂੰ ਕਾਲ਼ਾ ਦਿਵਸ ਮਨਾਉਣ ਦੇ ਸੱਦੇ ਨੂੰ ਸਫਲ ਬਣਾਉਣ ਲਈ ਕੁਹਾੜਾ ਵਿਖੇ
ਕਿਰਤੀ ਕਿਸਾਨ ਮੋਰਚਾ ਅਤੇ ਸੀ.ਆਈ.ਟੀ.ਯੂ (ਸੀਟੂ) ਦੀ ਸਾਂਝੀ ਮੀਟਿੰਗ ਸਾਥੀ ਸਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ ਲੁਧਿਆਣਾ-2, ਨਿਰਪਾਲ ਸਿੰਘ ਕੁਹਾੜਾ ਅਤੇ ਸੀਟੂ ਆਗੂ ਸਿਕੰਦਰ ਬਖਸ਼ ਮੰਡ ਚੌਂਤਾ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਕਮੇਟੀ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਅਤੇ ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਨੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ 26 ਮਈ ਨੂੰ ਕਾਲੇ ਕਾਨੂੰਨਾਂ ਦੀ ਵਾਪਸੀ ਲਈ, ਅਤੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਕਿਸਾਨ ਮਜ਼ਦੂਰ ਦਿੱਲੀ ਦੇ ਬਾਡਰਾਂ ‘ਤੇ ਪਿਛਲੇ 6 ਮਹੀਨਿਆਂ ਤੋਂ ਬੈਠੇ ਹਨ।ਜਿਨ੍ਹਾਂ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਨੇ ਪੂਰਾ ਤਾਣ ਲਾਇਆ ਕਿਸਾਨ ਅਤੇ ਮਜ਼ਦੂਰ ਸ਼ਾਂਤਮਈ ਢੰਗ ਨਾਲ ਜੰਗ ਲੜ ਰਹੇ ਹਨ।ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਇਸ ਦੇਸ਼ ਭਗਤੀ ਦੀ ਜੰਗ ਵਿੱਚ ਸੀਟੂ ਕਿਰਤੀ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਪੁਰਜ਼ੋਰ ਸਮਰਥਨ ਕਰੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਕੁਹਾੜਾ ਸਤਵੰਤ ਸਿੰਘ ਗਰਚਾ, ਸੁਰਜੀਤ ਸਿੰਘ ਸੀਤਾ, ਬਲਵੀਰ ਸਿੰਘ ਬੱਬੂ, ਰੂਪ ਲਾਲ ਮਿਆਣੀ, ਤਰਸੇਮ ਸਿੰਘ ਗਿੱਲ ਚੌਂਤਾ, ਸਾਬਕਾ ਸਰਪੰਚ ਚਰਨ ਸਿੰਘ ਭੂਖੜੀ ਕਲਾਂ, ਅਜੀਤ ਸਿੰਘ ਸਾਹਿਬਾਣਾ, ਸਰਪੰਚ ਪ੍ਰੀਤਮ ਸਿੰਘ ਸਾਹਿਬਾਣਾ, ਗੁਰਮੁੱਖ ਸਿੰਘ ਚੱਕ ਸਰਵਣਨਾਥ, ਮੰਗਤ ਸਿੰਘ ਢੋਲਣ ਵਾਲ, ਮਨਜੀਤ ਸਿੰਘ ਗਰੇਵਾਲ ਕੂੰਮਕਲਾਂ, ਰੁਪਿੰਦਰ ਗਰੇਵਾਲ, ਪ੍ਰਿਤਪਾਲ ਗਰੇਵਾਲ ਰਣਜੀਤ ਸਿੰਘ ਗਰਚਾ ਡਾਇਰੈਕਟਰ ਕੋਅਪਰੇਟਿਵ ਸੁਸਾਇਟੀ ਕੁਹਾੜਾ, ਪ੍ਰੇਮ ਸਾਗਰ ਡਾਇਰੈਕਟਰ ਮਾਰਕੀਟਿੰਗ ਸੁਸਾਇਟੀ ਸਾਹਨੇਵਾਲ, ਗੁਰਪ੍ਰੀਤ ਸਿੰਘ ਕੁਹਾੜਾ, ਮਨਵਿੰਦਰ ਸਿੰਘ, ਗਰਚਾ, ਰਣਧੀਰ ਸਿੰਘ ਪੰਚ ਕੁਹਾੜਾ, ਗੁਰਮੇਲ ਸਿੰਘ ਸੰਘੂ, ਸਰਪੰਚ ਬਲਵੰਤ ਸਿੰਘ ਭਾਗਪੁਰ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media