Thursday, October 15, 2026

ਸੀਟੂ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਜ਼ੰਮ ਕੇ ਕੀਤੀ ਨਾਅਰੇਬਾਜ਼ੀ

ਕਰੋਨਾ ਦੀ ਆੜ ‘ਚ ਪੰਜਾਬ ਪੁਲਿਸ ਮਜ਼ਦੂਰਾਂ ਨੂੰ ਕਰ ਰਹੀ ਹੈ ਤੰਗ ਪਰੇਸ਼ਾਨ – ਕਾਮਰੇਡ ਗੋਰਾ

ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਲੁਧਿਆਣਾ ਬਠਿੰਡਾ ਰਾਜ ਮਾਰਗ ‘ਤੇ ਸੀਟੂ ਵਰਕਰਾਂ ਨੇ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ‘ਚ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਕਾਮਰੇਡ ਗੋਰਾ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਪੰਜਾਬ ਵਾਸੀਆਂ ਨੂੰ ਸਰਕਾਰਾਂ ਦੀ ਸਭ ਤੋਂ ਜਿਆਦਾ ਲੋੜ ਹੈ।ਪਰ ਮੁਸ਼ਕਲ ਘੜੀ ਵਿੱਚ ਪੰਜਾਬ ਸਰਕਾਰ ਸਹੂਲਤਾਂ ਤੋਂ ਆਪਣੇ ਹੱਥ ਖੜ੍ਹੇ ਕਰ ਕੇ ਆਪਣੀਆਂ ਜਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਮਜ਼ਦੂਰ ਵਰਗ ਨੂੰ ਤੜਫ ਤੜਫ ਕੇ ਮਰਨ ਲਈ ਇਕੱਲਿਆਂ ਛੱਡ ਰਹੀ ਹੈ।ਪੰਜਾਬ ਪੁਲਿਸ ਥਾਂ-ਥਾਂ ਨਾਕੇ ਲਗਾ ਕੇ ਮਜ਼ਦੂਰਾਂ ਨੂੰ ਕਰੋਨਾ ਬਹਾਨੇ ਚਲਾਣ ਕੱਟਣ ਦੇ ਡਰਾਵੇ ਦੇ ਕੇ ਮੋਟੀ ਕਮਾਈ ਕਰ ਰਹੀ ਹੈ।ਮਜ਼ਦੂਰਾਂ ਦੀ ਲੁੱਟ ਖਸੁੱਟ ਨੂੰ ਲੈ ਕੇ ਸੀਟੂ ਵਰਕਰਾਂ ਨੇ ਲੁਧਿਆਣਾ ਬਠਿੰਡਾ ਰਾਜ ਮਾਰਗ ‘ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ਼ ਜ਼ੰਮ ਕੇ ਨਾਅਰੇਬਾਜ਼ੀ ਕੀਤੀ।ਕਾਮਰੇਡ ਗੋਰਾ ਨੇ 26 ਮਈ ਨੂੰ ਭਾਰਤੀ ਲੋਕਤੰਤਰ ਲਈ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ।
                ਉਨਾਂ ਕਿਹਾ ਕਿ 26 ਮਈ ਨੂੰ ਸੀਟੂ ਨਾਲ ਸਬੰਧਤ ਯੂਨੀਅਨਾਂ ਜਿੰਨ੍ਹਾਂ ਵਿੱਚ ਟਾਈਪਿਸਟ, ਨਿਰਮਾਣ, ਰੇਹੜੀ ਫੜੀ, ਪੇਂਟਰ, ਟੈਂਪੂ ਯੂਨੀਅਨ, ਭੱਠਾ ਮਜ਼ਦੂਰ, ਆਂਗਣਵਾੜੀ, ਆਸ਼ਾ ਵਰਕਰ, ਰਿਕਸ਼ਾ ਯੂਨੀਅਨ, ਪੱਲੇਦਾਰ ਯੂਨੀਅਨ, ਸ਼ੈਲਰ ਮਜ਼ਦੂਰ, ਚੌਕੀਦਾਰ ਯੂਨੀਅਨ, ਨਰੇਗਾ ਵਰਕਰ, ਕਾਲੇ ਝੰਡੇ ਲਹਿਰਾ ਕੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕ ਕੇ ਥਾਂ-ਥਾਂ ਪ੍ਰਦਰਸ਼ਨ ਕਰਨਗੇ।
                     ਇਸ ਮੌਕੇ ਕਰਮਜੀਤ ਸਿੰਘ ਸੰਨੀ, ਪ੍ਰਿਤਪਾਲ ਸਿੰਘ ਬਿੱਟਾ, ਰੁਲਦਾ ਸਿੰਘ ਗੋਬਿੰਦਗੜ੍ਹ, ਕਰਨੈਲ ਸਿੰਘ ਦੱਧਾਹੂਰ, ਗੁਰਨਾਮ ਸਿੰਘ, ਮਹੁੰਮਦ ਅਸ਼ਰਫ, ਭੁਪਿੰਦਰ ਸਿੰਘ ਗੌਬਿੰਦਗੜ੍ਹ, ਗੁਰਦੀਪ ਸਿੰਘ ਬੁਰਜ਼ ਹਕੀਮਾਂ, ਦਵਿੰਦਰ ਸਿੰਘ ਲਾਡੀ, ਸੁਲੇਂਦਰ ਸਾਹਨੀ ਆਦਿ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …