ਰਈਆ, 3 ਨਵੰਬਰ (ਬਲਵਿੰਦਰ ਸਿੰਘ ਸੰਧੂ) – ਇੰਡੀਅਨ ਐਕਸ ਸਰਵਿਸਜ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਬਲਾਕ ਰਈਆ ਦੀ ਟੀਮ ਦੀ ਮਦਦ ਨਾਲ ਸਟੇਸ਼ਨ ਬਿਆਸ ਕਮਾਂਡਰ ਬ੍ਰਿਗੇਡਰ ਵਿਜੈ ਸਿੰਘ ਵੀ.ਐਸ.ਐਮ. ਅਤੇ ਉਹਨਾਂ ਦੇ ਸਮੁੱਚੇ ਸਟਾਫ ਨੇ ਸਾਬਕਾ ਜਵਾਨਾਂ ਅਤੇ ਜੰਗੀ ਸ਼ਹੀਦਾਂ ਦੇ ਪਰਿਵਾਰ ਲਈ ਗਗਨ ਪੈਲਿਸ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਮਹਾਨ ਰੈਲੀ ਦਾ ਆਯੋਜਨ ਕੀਤਾ ਜਿਸ ਵਿੱਚ ਬਿਆਸ ਸਟੇਸ਼ਨ ਨਾਲ ਸਬੰਧਿਤ ਲਗਭਗ 900 ਸਾਬਕਾ ਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਹਿੱਸਾ ਲਿਆ।ਬ੍ਰਿਗੇਡੀਅਰ ਵਿਜੈ ਸਿੰਘ ਜੀ ਦੀ ਧਰਮ ਪਤਨੀ ਨੇ 34 ਵੀਰ ਨਾਰੀਆਂਫ਼ ਪਰਿਵਾਰਾਂ ਨੂੰ ਕੰਬਲ ਅਤੇ ਮਾਲੀ ਸਹਾਇਤਾ ਦੇ ਕੇ ਸ਼ਹੀਦਾਂ ਨੂੰ ਯਾਦ ਕੀਤਾ।ਇਸ ਮੌਕੇ ਤੇ ਮੈਡੀਕਲ ਕੈਂਪ, ਨੌਕਰੀ ਲਈ ਰਜਿਸਟ੍ਰੇਸ਼ਨ ਕੀਤਾ ਗਿਆ ਅਤੇ ਉਹਨਾਂ ਦੀ ਮੁਸ਼ਕਿਲਾਂ ਸੁਣੀਆਂ ਗਈਆਂ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਸਹੂਲਤਾਂ ਸਾਬਕਾ ਜਵਾਨਾਂ ਅਤੇ ਪਰਿਵਾਰਾਂ ਨੂੰ ਮਿਲ ਰਹੀਆਂ ਹਨ ਉਸ ਦਾ ਸਹੀ ਇਸਤੇਮਾਲ ਕਰਨ ਦੀ ਲੋੜ ਹੈ। ਇੱਕ ਰੈਂਕ ਇੱਕ ਪੈਨਸ਼ਨ ਬਾਰੇ ਉਹਨਾਂ ਨੇ ਦੱਸਿਆ ਕਿ ਇਸ ਦੀ ਮੁਕੰਮਲ ਤਿਆਰੀ ਹੋ ਗਈ ਹੈ ਤੇ ਜਲਦ ਹੀ ਇਹ ਲਾਭ ਪਾਤਰਾਂ ਨੂੰ ਮਿਲ ਜਾਵੇਗਾ।
ਇਸ ਮੌਕੇ ਤੇ ਐਲ.ਆਈ.ਸੀ. ਰਈਆ ਬ੍ਰਾਂਚ ਨੇ ਵੀ ਸਾਬਕਾ ਫੌਜੀਆਂ ਦੇ ਰੋਜ਼ਗਾਰ ਲਈ ਕੈਂਪ ਲਗਾਇਆ। ਰੈਲੀ ਨੂੰ ਕਾਮਯਾਬ ਕਰਨ ਲਈ ਲੀਗ ਦੇ ਅਹੁਦੇਦਾਰਾਂ ਕੈਪਟਨ ਜਗਤ ਸਿੰਘ ਭੁੱਲਰ (ਸੱਰਪ੍ਰਸਤ), ਕੈਪਟਨ ਜੋਬਨ ਸਿੰਘ ਗਿੱਲ (ਪ੍ਰਧਾਨ) ਅਤੇ ਪੈਟੀ ਅਫਸਰ ਤਰਸੇਮ ਸਿੰਘ ਬਾਠ (ਜਨਰਲ ਸਕੱਤਰ) ਦੇ ਯੋਗਦਾਨ ਦੀ ਸ਼ਲਾਘਾ ਕਰਕੇ ਵਿਸ਼ੇਸ਼ਤੌਰ ਦੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਇੰਡੀਅਨ ਐਕਸ ਸਰਵਿਸਜ਼ ਲੀਗ ਅਤੇ ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਦੇ ਅਹੁਦੇਦਾਰਾਂ ਵੱਲੋਂ ਬ੍ਰਿਗੇਡੀਅਰ ਵਿਜੈ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਰੈਲੀ ਵਿੱਚ ਸੂੂਬੇਦਾਰ ਨੌਰੰਗ ਸਿੰਘ ਸੀਨੀਅਰ ਮੀਤ ਪ੍ਰਧਾਨ, ਕੈਪਟਨ ਭਗਵੰਤ ਸਿੰਘ, ਸੂਬੇਦਾਰ ਜਸਪਾਲ ਸਿੰਘ ਬੁੱਢਾਥੇਹ, ਸਿਪਾਹੀ ਇੰਦਰ ਸਿੰਘ ਬਾਬਾ ਬਕਾਲਾ ਸਾਹਿਬ, ਹੌਲਦਾਰ ਜਸਵੰਤ ਸਿੰਘ ਲਿੱਧੜ, ਰਸਾਲਦਾਰ ਗੁਰਦੇਵ ਸਿੰਘ, ਸੂਬੇਦਾਰ ਝਿਲਮਲ ਸਿੰਘ, ਸੂਬੇਦਾਰ ਤਰਲੋਕ ਸਿੰਘ ਰਈਆ, ਕੈਪਟਨ ਤਰਲੋਕ ਸਿੰਘ ਰਈਆ, ਕੈਪਟਨ ਅਜੀਤ ਸਿੰਘ ਰਈਆ, ਮੈਡਮ ਹਰਪ੍ਰੀਤ ਕੌਰ ਰਈਆ, ਬਲਵਿੰਦਰ ਕੌਰ ਵਜੀਰ ਅਤੇ ਬਲਜੀਤ ਕੌਰ ਧਿਆਨਪੁਰ ਨੇ ਤਨਦੇਹੀ ਨਾਲ ਸੇਵਾ ਨਿਭਾ ਕੇ ਰੈਲੀ ਨੂੰ ਕਾਮਯਾਬ ਕੀਤਾ।ਲੀਗ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਮੂਹ ਸਾਬਕਾ ਫੌਜੀਆਂ ਅਤੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।
ਕੈਪਸ਼ਨ : ਬ੍ਰਿਗੇਡੀਅਰ ਵਿਜੈ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਕੈਪਟਨ ਜਗਤ ਸਿੰਘ, ਜੋਬਨ ਸਿੰਘ, ਪੈਟੀ ਅਫਸਰ ਤਰਸੇਮ ਸਿੰਘ ਬਾਠ ਅਤੇ ਸਾਥੀ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …