ਸੰਗਰੂਰ, 29 ਮਈ (ਜਗਸੀਰ ਲੌਂਗੋਵਾਲ) – ਕਰੋਨਾ ਮਹਾਮਾਰੀ ਦੇ ਦੌਰ ਵਿੱਚ ਇਥੋਂ ਨੇੜਲੇ ਪਿੰਡ ਢੱਡਰੀਆਂ ਦੇ ਨੌਜਵਾਨ ਮਨਜੀਤ ਸਿੰਘ ਢੱਡਰੀਆਂ ਵਲੋਂ ਆਪਣੇ
ਜਨਮ ਦਿਨ ਖੂਨਦਾਨ ਕਰਕੇ ਮਨਾਇਆ ਗਿਆ।
ਸਮਾਜ ਸੇਵੀ ਬਿੱਟੂ ਬੀਰਕਲਾਂ ਨੇ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਨਾਂ ਦੀ ਸੰਸਥਾ ਮਾਨਵ ਸੇਵਾ ਚੈਰੀਟੇਬਲ ਸੁਸਾਇਟੀ ਪਹਿਲਾਂ ਵੀ ਲੋੜਵੰਦਾਂ ਦੀਆਂ ਅੱਖਾਂ ਵਿੱਚ ਮੁਫ਼ਤ ਲੈਂਜ਼ ਪਾਉਣ ਅਤੇ ਗਰੀਬ ਲੋੜਵੰਦ ਬੱਚਿਆਂ ਦੀ ਹਰ ਤਰਾਂ ਦੀ ਮਦਦ ਕਰਦੀ ਹੈ।ਇਸ ਦੇ ਨਾਲ ਹੀ ਸੰਸਥਾ ਵਲੋਂ ਇਕ ਨਵੀਂ ਪਿਰਤ ਪਾਉਂਦਿਆਂ ਇਹ ਮਤਾ ਪਾਇਆ ਗਿਆ ਹੈ ਉਨਾਂ ਦਾ ਹਰ ਨੌਜਵਾਨ ਮੈਂਬਰ ਆਪਣਾ ਜਨਮ ਦਿਨ ਖ਼ੂਨਦਾਨ ਕਰਕੇ ਹੀ ਮਨਾਵੇਗਾ।ਬੀਰਕਲਾਂ ਨੇ ਕਿਹਾ ਨੇ ਹੋਰ ਕਿਹਾ ਕਿ ਉਹ ਪੰਜਾਬ ਦੀ ਨੌਜਵਾਨੀ ‘ਤੇ ਨਸ਼ਿਆਂ ਦੇ ਛੇਵੇਂ ਦਰਿਆ ਦਾ ਲੱਗਾ ਕਲੰਕ ਉਤਾਰਨ ਦੀ ਕੋਸ਼ਿਸ ਵੀ ਕਰ ਰਹੇ ਹਨ।ਆਉਣ ਵਾਲੇ ਦਿਨਾਂ ਵਿੱਚ ਨੌਜਵਾਨਾਂ ਦੇ ਜਨਮ ਦਿਨ ‘ਤੇ ਵੱਡੇ ਵੱਡੇ ਖੂਨਦਾਨ ਕੈਂਪ ਲਗਾਏ ਜਾਣਗੇ ਤਾਂ ਜੋ ਕੀਮਤੀ ਜਾਨਾਂ ਬਚ ਸਕਣ।
ਇਸ ਮੌਕੇ ਦਵਿੰਦਰ ਸਿੰਘ, ਜਸਵੀਰ ਸਿੰਘ ਲੌਂਗੋਵਾਲ, ਮਾਨਵ ਸੇਵਾ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਸ਼ੇਰ ਸਿੰਘ ਖੰਨਾ, ਕੁਲਦੀਪ ਸਿੰਘ ਦੂਲੋ, ਮੰਨਾ ਸਿੰਘ ਢੱਡਰੀਆਂ, ਜੀਵਨ ਸਿੰਘ ਅਤੇ ਦਰਸ਼ਨ ਸਿੰਘ ਆਦਿ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media