Tuesday, August 25, 2026

ਪੀ.ਏ.ਸੀ ਦਾ ਮੈਂਬਰ ਬਣਾਏ ਜਾਣ ‘ਤੇ ਅਕਾਲੀ ਵਰਕਰਾਂ ਵਲੋਂ ਹਰੀ ਸਿੰਘ ਦਾ ਸਨਮਾਨ

ਧੂਰੀ, 29 ਮਈ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਨੂੰ ਪਾਰਟੀ ਵੱਲੋਂ ਪੀ.ਏ.ਸੀ ਦਾ ਮੈਂਬਰ ਬਣਾਏ ਜਾਣ ‘ਤੇ ਅੱਜ ਧੂਰੀ ਵਿਖੇ ਅਕਾਲੀ ਵਰਕਰਾਂ ਵੱਲੋਂ ਹਰੀ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਉਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ।
                      ਨਵ-ਨਿਯੂਕੱਤ ਪੀ.ਏ.ਸੀ ਮੈਂਬਰ ਹਰੀ ਸਿੰਘ ਨੇ ਆਪਣੀ ਇਸ ਨਿਯੁੱਕਤੀ ‘ਤੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
                      ਇਸ ਮੌਕੇ ਗਮਦੂਰ ਸਿੰਘ ਜਵੰਧਾ, ਹੰਸ ਰਾਜ ਗਰਗ, ਮਨਵਿੰਦਰ ਸਿੰਘ ਬਿੰਨਰ, ਹੰਸ ਰਾਜ ਬਜਾਜ, ਡਾ. ਰਾਜਵੀਰ ਲਸੋਈ, ਭੁਪਿੰਦਰ ਪਾਲ ਮਿੱਠਾ, ਨਿਰਭੈ ਸਿੰਘ ਰਣੀਕੇ, ਰਣਜੀਤ ਸਿੰਘ ਰੰਧਾਵਾ, ਗੋਨਾ ਜਵੰਧਾ, ਦਰਸ਼ਨ ਸਿੰਘ ਲੋਟੇ ਅਤੇ ਅਮਰੀਕ ਸਿੰਘ ਬਰੜਵਾਲ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …