Thursday, April 9, 2026

ਮੈਡਮ ਦਾਮਨ ਥਿੰਦ ਬਾਜਵਾ ਵਲੋਂ ਸੁਨਾਮ-ਜਖੇਪਲ ਸੜਕ ਦੇ ਨਿਰਮਾਣ ਦੀ ਸ਼ੁਰੂਆਤ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਸੁਨਾਮ ਵਿਖੇ ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਨੇ 15 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੁਨਾਮ ਜਖੇਪਲ ਰੋਡ ਤੋਂ ਘਾਸੀਵਾਲਾ ਵਾਇਆ ਗੁਰਬਖਸ਼ਪੁਰ (ਬਖਤੌਰ ਨਗਰ) ਨੂੰ ਜਾਂਦੀ ਸੜਕ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕਰਵਾਈ।ਨਾਲ ਹੀ ਸ਼ਹਿਰ ਸੁਨਾਮ ਦੇ ਸਿਵਲ ਹਸਪਤਾਲ ਨਾਲ ਡਰੇਨ ਕੋਲ ਦੀ ਜਾਂਦੀ ਖਸਤਾ ਹਾਲ ਸੀਤਾਸਰ ਰੋਡ ਦੀ ਰਿਪੇਅਰ ਦਾ ਕੰਮ ਵੀ ਸ਼ੁਰੂ ਕਰਵਾਇਆ। ਇਸ ‘ਤੇ 78 ਹਜ਼ਾਰ ਰੁਪਏ ਦੀ ਲਾਗਤ ਆਵੇਗੀ।ਮੈਡਮ ਬਾਜਵਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਧੰਨਵਾਦੀ ਹਨ ਜਿਹਨਾਂ ਦੀ ਮਨਜ਼ੂਰੀ ਸਦਕਾ ਇਸ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ ।
                 ਇਸ ਮੌਕੇ ਐਸ.ਡੀ.ਓ ਸੰਕੇਸ਼ ਪੀ.ਡਬਲਿਊ.ਡੀ, ਪ੍ਰਧਾਨ ਘਨਸ਼ਿਆਮ ਕਾਂਸਲ, ਡਾ. ਮਲਕੀਤ ਕਾਲੀ, ਹਰਪਾਲ ਹਾਂਡਾ, ਗੁਰਤੇਜ ਸਿੰਘ ਨਿੱਕਾ, ਗੁਰਜੰਟ ਸਰਪੰਚ ਬਖਤੌਰ ਨਗਰ, ਰਾਜੂ ਸਿੰਘ, ਹਰਪਾਲ ਟਿੱਬੀ ਅਤੇ ਕਾਲਾ ਟਿੱਬੀ ਆਦਿ ਕਾਂਗਰਸੀ ਆਗੂ ਹਾਜ਼ਰ ਸਨ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …