ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਯੂਨੀਅਨ ਆਗੂਆਂ
ਦੀ ਇੱਕ ਜ਼ੂਮ ਮੀਟਿੰਗ ਹੋਈ।ਜਿਸ ਵਿੱਚ ਪੰਜਾਬ ਸਰਕਾਰ ਤੇ ਪ੍ਰਸੋਨਲ ਵਿਭਾਗ ਪੰਜਾਬ ਦੀ ਐਸ.ਸੀ/ ਬੀ.ਸੀ ਮੁਲਾਜ਼ਮ/ਵਿਦਿਆਰਥੀ ਵਿਰੋਧੀ ਮਾਨਸਿਕਤਾ ਤੇ ਫੈਸਲਿਆਂ ਦੀ ਸਖਤ ਨਿੰਦਾ ਕੀਤੀ ਗਈ।ਜਥੇਬੰਦੀ ਵਲੋਂ ਪੰਜਾਬ ਸਰਕਾਰ ਵਿਰੁੱਧ 27 ਮਈ 2021 ਨੂੰ ਸਫ਼ਲ ਤਹਿਸੀਲ ਪੱਧਰੀ ਅਰਥੀ-ਫੂਕ ਮੁਜ਼ਾਹਰਾ ਕੀਤਾ ਗਿਆ ਸੀ।ਪਰ ਸਰਕਾਰ ਸੁਹਿਰਦ ਨਹੀਂ ਜਾਪਦੀ।ਇਸ ਲਈ ਸੰਘਰਸ਼ ਦੇ ਅਗਲੇ ਕਦਮ ਤਹਿਤ ਜਥੇਬੰਦੀ ਵਲੋਂ 85ਵੀਂ ਸੰਵਿਧਾਨਕ ਸੋਧ ਲਾਗੂ ਕਰਾਉਣ, 10/10/2014 ਦਾ ਗੈਰ ਸੰਵਿਧਾਨਕ ਪੱਤਰ ਰੱਦ ਕਰਵਾਉਣ, ਸਰਕਾਰੀ ਨੌਕਰੀਆਂ ਵਿੱਚ ਰਾਜਨੀਤਕ ਰਾਖਵਾਂਕਰਨ ਅਬਾਦੀ ਅਨੁਸਾਰ ਦਿੱਤੇ ਜਾ ਰਹੇ ਰਾਖਵਾਂਕਰਨ ਦੀ ਦਰ ਨੂੰ ਅਬਾਦੀ ਅਨੁਸਾਰ ਵਧਾਉਣ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ (ਵਜ਼ੀਫਾ, ਵਰਦੀਆਂ, ਕਿਤਾਬਾਂ) ਸਮੇਂ ਸਿਰ ਦਿਵਾਉਣ, ਬੈਕਲਾਗ ਜਲਦ ਪੂਰਾ ਕਰਾਉਣ, ਪ੍ਰਾਈਵੇਟ ਸੰਸਥਾਵਾਂ ਵਲੋਂ ਐਸ.ਸੀ ਵਿਦਿਆਰਥੀਆਂ ਦੇ ਰੋਕੇ ਹੋਏ ਸਰਟੀਫਿਕੇਟ ਦਿਵਾਉਣ, ਜਾਅਲੀ ਐਸ.ਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਕਰ ਰਹੇ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਉਣ, ਸਿੱਖਿਆ ਨੀਤੀ 2020 ਰਾਹੀਂ ਸਰਕਾਰੀ ਸਿੱਖਿਆ ਦਾ ਉਜਾੜਾ ਬੰਦ ਕਰਵਾਉਣ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਬਕਾਇਆ ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਠੇਕੇਦਾਰੀ/ਆਊਟਸੋਰਸਿੰਗ ਰਾਹੀਂ ਸਰਕਾਰੀ ਸੰਸਥਾਵਾਂ ਦਾ ਨਿੱਜੀਕਰਨ ਬੰਦ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਅਤੇ ਹੋਰ ਭੱਖਦੀਆਂ ਮੰਗਾਂ ਪੂਰੀਆਂ ਕਰਾਉਣ ਲਈ 21 ਜੂਨ ਨੂੰ ਸਵੇਰੇ 10:00 ਵਜੇ ਪੰਜਾਬ ਦੇ ਸਾਰੇ ਜਿਲ੍ਹਾ ਹੈਡਕੁਆਰਟਰਾਂ ‘ਤੇ ਪੰਜਾਬ ਸਰਕਾਰ ਤੇ ਪ੍ਰਸੋਨਲ ਵਿਭਾਗ ਪੰਜਾਬ ਵਿਰੁੱਧ ਰੋਸ ਧਰਨੇ ਤੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਤੇ ਪ੍ਰਸੋਨਲ ਵਿਭਾਗ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ, ਇਸ ਮੌਕੇ ਸਾਰੀਆਂ ਹੀ ਐੱਸ. ਸੀ./ ਬੀ. ਸੀ. ਮੁਲਾਜ਼ਮ/ਵਿਦਿਆਰਥੀ ਜਥੇਬੰਦੀਆਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਮੀਟਿੰਗ ਵਿੱਚ ਸਕੱਤਰ ਜਨਰਲ ਕ੍ਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਚੀਫ਼ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵਿਜੇੈ ਕੁਮਾਰ ਮਾਨਸਾ, ਪਾਲ ਸਿੰਘ ਲਹਿਰੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਪ੍ਰੈਸ ਸਕੱਤਰ ਹਰਪਾਲ ਸਿੰਘ ਤਰਨਤਾਰਨ, ਹਰਜਿੰਦਰ ਸਿੰਘ ਮੋਗਾ, ਅਮਿੰਦਰਪਾਲ ਸਿੰਘ ਮੁਕਤਸਰ, ਸਕੱਤਰ ਜਰਨੈਲ ਸਿੰਘ ਸਹੋਤਾ, ਵੀਰ ਸਿੰਘ ਮੋਗਾ, ਬਲਦੇਵ ਸਿੱਧੂ, ਸੁਰਿੰਦਰ ਸਿੰਘ ਮੋਗਾ ਅਤੇ ਹਰਦੀਪ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media