ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ) – ਧਰਮ ਪ੍ਰਚਾਰ ਕਮੇਟੀ ਵਲੋਂ ਗਠਿਤ ਤਿੰਨ ਮੈਂਬਰੀ ਸਬ ਕਮੇਟੀ ਵਲੋਂ ਨੀਯਤ ਕੀਤੇ 22 ਨਿਯਮਾਂ ਦੇ ਵਿਰੁੱਧ ਅੱਜ ਸ਼੍ਰੀ ਗੁਰੂ
ਹਰਗੋਬਿੰਦ ਸਾਹਿਬ ਸ਼਼੍ਰੋਮਣੀ ਢਾਡੀ ਸਭਾ ਵਲੋਂ ਅਤੇ ਗਿਆਨੀ ਗੁਰਮੇਜ਼ ਸਿੰਘ ਸਹੂਰਾ ਤੇ ਸਹਿਯੋਗੀ ਜਥਿਆਂ ਨੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਸੁਖਵਰਸ਼ ਸਿੰਘ ਪੰਨੂ ਦੇ ਘਰ ਅੱਗੇ ਸ਼ਾਂਤਮਈ ਤਰੀਕੇ ਨਾਲ ਜਾਪ ਕੀਤਾ। ਸਵੇਰੇ 11.00 ਵਜੇ ਸ਼ੁਰੂ ਹੋਇਆ ਜਾਪ 1.00 ਵਜੇ ਸਮਾਪਤ ਹੋਇਆ।ਪੁਲਿਸ ਵਲੋਂ ਭਾਰੀ ਸੁਰਖਿਆ ਪ੍ਰਬੰਧ ਕੀਤੇ ਗਏ ਸਨ।ਪੰਨੂ ਪਰਿਵਾਰ ਵਲੋਂ ਢਾਡੀ ਸਿੰਘਾਂ ਦੀ ਚਾਹ ਪਾਣੀ ਮਠਿਆਈ ਨਾਲ ਸੇਵਾ ਕੀਤੀ ਗਈ।
ਢਾਡੀ ਸਿੰਘਾਂ ਨੇ ਮੁੜ ਦੁਹਰਾਇਆ ਕਿ ਸਾਡਾ ਵਿਰੋਧ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਪ੍ਰਧਾਨ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਮੇਟੀ ਦੇ ਕਿਸੇ ਅਧਿਕਾਰੀ ਨਾਲ ਨਹੀਂ ਹੈ।ਸਾਡਾ ਅੱਜ ਦਾ ਜਾਪ ਸਮਾਗਮ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਅਹਿਸਾਸ ਕਰਵਾਉਣ ਲਈ ਹੈ, ਕਿ ਜੋ ਆਪ ਨੇ ਨਿਯਮ ਬਣਾਏ ਹਨ ਉਹ ਢਾਡੀਆਂ ਦੇ ਹਿੱਤ ਵਿੱਚ ਨਹੀਂ ਹੈ।
ਇਹ ਸੰਘਰਸ਼ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।ਢਾਡੀ ਸਭਾ ਨੇ ਕਿਹਾ ਕਿ ਇਕ ਬੰਨੇ ਧਰਮ ਪ੍ਰਚਾਰ ਕਮੇਟੀ ਧਰਮ ਦਾ ਪ੍ਰਚਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਢਾਡੀ ਸਿੰਘਾਂ ਦੇ ਸਮੇਂ ਵਿੱਚ ਤਿੰਨ ਘੰਟੇ ਕਟੌਤੀ ਕਰਕੇ ਸੰਗਤਾਂ ਨੂੰ ਇਤਿਹਾਸ ਤੋਂ ਵਾਂਝਾ ਕੀਤਾ ਜਾ ਰਿਹਾ।ਢਾਡੀ ਸਭਾ ਨੇ ਕਿਹਾ ਕਿ ਸਾਡੀ ਪੁਰਜ਼ੋਰ ਮੰਗ ਹੈ ਕਿ ਜਥੇਦਾਰ ਗੁਰਬਚਨ ਸਿੰਘ ਦਾ ਫ਼ੈਸਲਾ ਜਾਰੀ ਕੀਤਾ ਜਾਵੇ।
ਅੱਜ ਦੇ ਜਾਪ ਸਮਾਗਮ ਸਮੇਂ ਬਲਦੇਵ ਸਿੰਘ ਐਮ.ਏ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰਰੋਮਣੀ ਢਾਡੀ ਸਭਾ ਗੁਰਮੇਜ ਸਿੰਘ ਸ਼ਹੂਰਾ, ਗੁਰਪਰਤਾਪ ਸਿੰਘ ਪਦਮ, ਪੂਰਨ ਸਿੰਘ ਅਰਸ਼ੀ. ਭੁਪਿੰਦਰ ਸਿੰਘ, ਪਰਸਮਣੀ ਸਿੰਘ ਭਾਈ ਅਮਰਜੀਤ ਸਿੰਘ ਗੁਰਦਾਸਪੁਰੀ, ਸੁਖਦੇਵ ਸਿੰਘ ਬੂਹ, ਗੁਰਜੀਤ ਸਿੰਘ ਮਾਨੋਚਾਹਲ, ਹਰਦੀਪ ਸਿੰਘ ਮਾਨੋਚਾਲ, ਗੁਰਵਿੰਦਰ ਸਿੰਘ, ਗੁਰਸ਼ਰਨ ਸਿੰਘ ਝਬਾਲ, ਸਤਨਾਮ ਸਿੰਘ ਲਾਲੂ ਘੁੰਮਣ, ਲਖਬੀਰ ਸਿੰਘ ਕੋਮਲ, ਗੁਲਜ਼ਾਰ ਸਿੰਘ, ਸੁਖਦੇਵ ਸਿੰਘ, ਕਰਮ ਸਿੰਘ ਮਾਨ, ਮਨਿੰਦਰ ਸਿੰਘ, ਬਿਕਰਮਜੀਤ ਸਿੰਘ, ਹਰਸ਼ਰਨ ਸਿੰਘ, ਨਿਸ਼ਾਨ ਸਿੰਘ ਤੇ ਸੂਬਾ ਸਿੰਘ ਆਦਿ ਢਾਡੀ ਸਿੰਘ ਹਾਜ਼ਰ ਸਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media