ਧੂਰੀ, 8 ਜੂਨ (ਪ੍ਰਵੀਨ ਗਰਗ) – ਇੰਡਸਟਰੀ ਚੈਂਬਰ ਧੂਰੀ ਦੀ ਇੱਕ ਮੀਟਿੰਗ ਸੰਜੀਵ ਕੁਮਾਰ ਗੋਇਲ ਦੀ ਅਗੁਵਾਈ ਹੇਠ ਹੋਈ।ਜਿਸ ਵਿੱਚ ਸਮੁੱਚੀ ਇੰਡਸਟਰੀ ਚੈਂਬਰ
ਦੀ ਟੀਮ ਅਤੇ ਇੰਡਸਟਰੀ ਚੈਂਬਰ ਦੇ ਸੈਕਟਰੀ ਰਾਜੇਸ਼ ਸਿੰਗਲਾ ਸ਼ੈਂਟੀ ਨੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਦਿੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਧੂਰੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਗੋਲਡੀ ਨੇ ਹਲਕੇ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਜ਼ਿਆਦਾਤਰ ਪੂਰੇ ਕਰ ਦਿੱਤੇ ਹਨ, ਪਰ ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਨਵੇਂ ਬਣੇ ਜ਼ਿਲਾ੍ਹ ਮਾਲੇਰਕੋਟਲਾ ਨਾਲ ਧੂਰੀ ਨੂੰ ਜੋੜਣ ਦੀ ਜੋ ਅਫਵਾਹਾਂ ਚੱਲ ਰਹੀਆਂ ਸਨ, ਉਹਨਾਂ ਨੂੰ ਸਿਰੇ ਤੋਂ ਵਿਰਾਮ ਲਗਾਉਂਦੇ ਹੋਏ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਹੈ ਕਿ ਧੂਰੀ ਨੂੰ ਸੰਗਰੂਰ ਜ਼ਿਲੇ੍ਹ ਨਾਲ ਜੋੜ ਕੇ ਰੱਖਿਆ ਗਿਆ ਹੈ।ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਹਲਕਾ ਵਿਧਾਇਕ ਅਤੇ ਹਲਕੇ ਦੇ ਲੋਕਾਂ ਦੀ ਦਿਲ ਦੀ ਅਵਾਜ ਨੂੰ ਸੁਣਿਆ।ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਇੰਡਸਟਰੀ ਚੈਂਬਰ ਮੁੱਢ ਤੋਂ ਹੀ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਸੁਰੇਸ਼ ਜਿੰਦਲ, ਸੰਜੇ ਗਰਗ, ਤੇਜਿੰਦਰ ਸਿੰਘ ਨੰਨੜੇ, ਵਿਜੈ ਗੋਇਲ, ਦੀਪਕ ਗਰਗ, ਗੁਰਬਖਸ਼ ਸਿੰਘ ਗੁੱਡੂ, ਅਮਿਤ ਕੁਮਾਰ ਅਤੇ ਜਸਵਿੰਦਰ ਬਿੱਲੂ ਆਦਿ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media