ਚੰਡੀਗੜ੍ਹ, 8 ਜੂਨ (ਪ੍ਰੀਤਮ ਲੁਧਿਆਣਵੀ) – ਮਾਂ ਸਰਸਵਤੀ ਗਿਆਨ ਦੀ ਦੇਵੀ ਹੈ।ਗੀਤ-ਸੰਗੀਤ ਨਾਲ ਸਬੰਧਤ ਗਾਇਕ, ਗੀਤਕਾਰ, ਸੰਗੀਤਕਾਰ, ਵੀਡੀਓ ਡਾਇਰੈਕਟਰ ਆਦਿ ਇਸ ਗਿਆਨ ਦੀ ਦੇਵੀ ਦਾ ਨਾਓਂ ਲੈ ਕੇ ਹੀ ਆਪਣਾ ਕਾਰਜ ਅਰੰਭਦੇ ਹਨ।ਦਿਲੋਂ-ਮਨੋਂ ਮਾਤਾ ਦਾ ਓਟ ਆਸਰਾ ਤੱਕਣ ਵਾਲਿਆਂ ਉਪਰ ਗਿਆਨ ਦੀ ਦੇਵੀ ਵੀ ਪੂਰੀ ਤਰਾਂ ਦਿਆਲ ਰਹਿੰਦੀ ਹੈ।ਹੁਣ ਜਦ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਮਾਂ ਸਰਸਵਤੀ ਧਾਮ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ ਤਾਂ ਗੀਤ-ਸੰਗੀਤ ਦੇ ਪ੍ਰੇਮੀਆਂ ਨੂੰ ਹੁੰਮ-ਹੁੰਮਾ ਕੇ ਮੂਹਰੇ ਹੋ ਕੇ ਲੱਗਣਾ ਚਾਹੀਦਾ ਹੈ।ਆਪਣੀ ਦਸਾਂ ਨੌਹਾਂ ਦੀ ਕਿਰਤ ਵਿਚੋਂ ਵੱਧ ਚੜ੍ਹ ਕੇ ਯੋਗਦਾਨ ਪਾਉਂਦਿਆਂ ਇਸ ਮਹਾਨ ਕਾਰਜ਼ ਨੂੰ ਨੇਪਰੇ ਚਾੜ੍ਹਨਾ ਸਾਡਾ ਸਭਨਾ ਦਾ ਸਾਂਝਾ ਫਰਜ਼ ਹੈ, ਜਿਸ ਨੂੰ ਸ਼ਰਧਾ ਅਤੇ ਵਫ਼ਾਦਾਰੀ ਨਾਲ ਨਿਭਾਅ ਕੇ ਮਾਂ ਸਰਸਵਤੀ ਦੀਆਂ ਖੁਸ਼ੀਆਂ ਭਰਿਆ ਅਸ਼ੀਰਵਾਦ ਹਾਸਲ ਕਰਦਿਆਂ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।’ ਇਹ ਸ਼ਬਦ ਲੁਧਿਆਣਾ ਵਿਖੇ ਮਾਂ ਸਰਸਵਤੀ ਮੰਦਰ ਦੀ ਕਮੇਟੀ ਦੇ ਪ੍ਰਧਾਨ ਤੇ ਅੰਤਰਰਾਸ਼ਟਰੀ ਗਾਇਕ ਨਰਿੰਦਰ ਨੂਰ ਦੀ ਪ੍ਰਧਾਨਗੀ ਹੇਠ ਹੋਈ ਗੀਤ-ਸੰਗੀਤ ਪ੍ਰੇਮੀਆਂ ਦੀ ਇਕ ਅਹਿਮ ਇਕੱਤਰਤਾ ਵਿਚ ਕਮੇਟੀ ਦੇ ਮੁੱਖ ਸਲਾਹਕਾਰ ਵਿਜੇ ਮਹਿਤਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖੇ।ਕਈ ਵੱਖ-ਵੱਖ ਬੁਲਾਰਿਆਂ ਨੇ ਵਿਜੇ ਮਹਿਤਾ ਦੇ ਵਿਚਾਰਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਪ੍ਰੋੜਤਾ ਕੀਤੀ ਅਤੇ ਆਪੋ-ਆਪਣੇ ਵਿਤ ਮੁਤਾਬਿਕ ਯੋਗਦਾਨ ਦੇਣ ਦੀ ਹਾਮੀ ਭਰੀ।
ਮੀਟਿੰਗ ਦੀ ਸਮਾਪਤੀ ਉਪਰੰਤ ਕਮੇਟੀ ਪ੍ਰਧਾਨ ਨਰਿੰਦਰ ਨੂਰ ਨੇ ਬੁੋਲਦਿਆਂ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਵੱਲੋਂ ਮੰਦਰ ਲਈ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …