ਬਠਿੰਡਾ, 13 ਜੂਨ (ਪਰਮਜੀਤ ਸਿੰਘ) – ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਜ਼ਿਲ੍ਹਾ ਬਠਿੰਡਾ ਵਲੋਂ ਛੁੱਟੀਆਂ ਦੌਰਾਨ ਵਿਦਿਆਰਥੀਆਂ ‘ਚ ਕਲਾਤਮਿਕ ਰੁਚੀਆਂ
ਨੂੰ ਹੋਰ ਉਭਾਰਨ ਲਈ ਇੱਕ ਆਨਲਾਈਨ ਕੈਂਪ ਦਾ ਆਯੋਜਨ ਕੀਤਾ ਗਿਆ।ਹਫਤਾ ਭਰ ਚੱਲੇ ਇਸ ਕੈਂਪ ਵਿਚ ਸੁੰਦਰ ਲਿਖਾਈ/ਕੈਲੀਗ੍ਰਾਫੀ, ਡਰਾਇੰਗ, ਪੇਟਿੰਗ, ਪੋਸਟਰ ਡਰਾਇੰਗ, ਫਾਲਤੂ ਵਸਤਾਂ ਦਾ ਮੁੜ ਉਪਯੋਗ, ਕਾਪੀਆਂ ਦਾ ਸੁੰਦਰੀਕਰਣ, ਕਵਿਤਾ, ਲੇਖ, ਭਾਸ਼ਣ, ਸ਼ੁੱਧ ਉਚਾਰਣ ਅਤੇ ਯੋਗਾ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸਕੂਲ ਦੇ ਮੁੱਖ ਅਧਿਆਪਕ, ਵਿਸ਼ਾ ਅਧਿਆਪਕਾਂ ਵਲੋਂ ਦੇਖਿਆ ਗਿਆ।
ਡਰਾਇੰਗ ਵਿਸ਼ੇ ਵਿੱਚ ਹਰਸ਼ਨੂਰ ਕੌਰ ਜਮਾਤ 6ਵੀਂ (ਪੇਂਟਿੰਗ), ਤਰਨਵੀਰ ਸਿੰਘ ਜਮਾਤ ਸੱਤਵੀਂ (ਪੇਂਟਿੰਗ), ਹੁਸਨਦੀਪ ਕੌਰ ਜਮਾਤ ਅੱਠਵੀਂ (ਪੇਂਟਿੰਗ), ਇੰਦਰਪਾਲ ਸਿੰਘ,ਜਮਾਤ 7ਵੀਂ (ਪੋਸਟਰ ਡਰਾਇੰਗ), ਕੰਵਰਪਾਲ ਸਿੰਘ ਜਮਾਤ ਦੱਸਵੀਂ (ਸੁੰਦਰ ਲਿਖਾਈ), ਨਿਰਮਲਦੀਪ ਸਿੰਘ ਜਮਾਤ ਦੱਸਵੀਂ (ਪੇਂਟਿੰਗ), ਮੁਕਾਬਲਿਆਂ ਤਹਿਤ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਇੰਗਲਿਸ਼ ਉਚਾਰਣ ਤਹਿਤ ਦਿੱਤੇ ਵਿਸ਼ੇ ਉਪਰ ਲਵਪ੍ਰੀਤ ਕੌਰ, ਕੰਵਰਪਾਲ ਸਿੰਘ, ਹੁਸਨਦੀਪ ਕੌਰ, ਹਰਸ਼ਨੂਰ ਕੌਰ, ਜਸਨਪ੍ਰੀਤ ਸਿੰਘ, ਤਰਨਵੀਰ ਸਿੰਘ, ਲਵਪ੍ਰੀਤ ਕੌਰ ਨੌਵੀਂ, ਬਹੁਤ ਵਧੀਆ ਕਲਿੱਪ ਬਣਾ ਕੇ ਭੇਜੇ।ਸਮਾਜਿਕ ਸਿੱਖਿਆ ਵਿਸ਼ੇ ਵਿੱਚ ਲਵਪ੍ਰੀਤ ਕੌਰ ਦਸਵੀਂ, ਨੇ ਮਨਪ੍ਰੀਤ ਕੌਰ ਸੱਤਵੀਂ, ਕੋਮਲਪ੍ਰੀਤ ਸਿੰਘ, ਨਵਜੋਤ ਕੌਰ ਤੇ ਜਸਪ੍ਰੀਤ ਸਿੰਘ ਨੌਵੀਂ, ਏਕਮਪਾਲ ਸਿੰਘ ਛੇਵੀਂ, ਜਸ਼ਨਪ੍ਰੀਤ ਸਿੰਘ ਸੱਤਵੀਂ ਬੱਚਿਆਂ ਨੇ ਬਹੁਤ ਵਧੀਆ ਕਾਰਜ਼ ਕੀਤਾ।ਸਰੀਰਕ ਸਿੱਖਿਆ ਵਿਸ਼ੇ ਤਹਿਤ ਸਕੂਲ ਦੇ ਲੜਕੇ ਤੇ ਲੜਕੀਆਂ ਨੇ ਯੋਗਾ ਵਿੱਚ ਵੀ ਆਨਲਾਈਨ ਪ੍ਰਦਰਸ਼ਨ ਕੀਤਾ।
ਇਸ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਦੇ ਵਿਸ਼ਿਆਂ ਦੇ ਚਾਰਟ ਮੇਕਿੰਗ ਤੇ ਲੇਖ ਮੁਕਾਬਲੇ ਵੀ ਕਰਵਾਏ ਗਏ ਜੇਤੂਆਂ ਬੱਚਿਆਂ ਦੀਆਂ ਕਿਰਤਾਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਉਤਸ਼ਾਹਿਤ ਕੀਤਾ ਗਿਆ।ਸਮੁੱਚੇ ਕੈਂਪ ਵਿੱਚ ਸਕੂਲ ਦੇ ਸਾਰੇ ਹੀ ਵਿਸ਼ਾ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਬੱਚਿਆਂ ਨੂੰ ਪ੍ਰੇਰਿਤ ਵੀ ਕੀਤਾ। ਜੱਜਮੈਂਟ ਦੀ ਡਿਊਟੀ ਵੀ ਵਿਸ਼ਾ ਅਧਿਆਪਕਾਂ ਵਲੋਂ ਆਪਣੇ ਆਪਣੇ ਵਿਸ਼ੇ ਤਹਿਤ ਨਿਭਾਈ ਗਈ।
ਸਕੂਲ ਮੁੱਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਐਕਟੀਵੀਟੀਜ਼ ਆਪਣੇ ਘਰ ਬੈਠ ਕੇ ਹੀ ਕੀਤੀਆਂ ਅਤੇ ਉਸ ਦੀਆਂ ਫੋਟੋਆਂ ਅਤੇ ਵੀਡੀਓ ਮੋਬਾਈਲ ਰਾਹੀਂ ਭੇਜਦੇ ਰਹੇ ਸਨ।ਉਨਾਂ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ।
Check Also
ਨਗਰ ਨਿਗਮ ਦੀ ਸਫਾਈ ਮੁਹਿੰਮ ਜਾਰੀ; ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਦੇ ਕੱਟੇ 15 ਚਲਾਨ
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਸਫਾਈ ਨੂੰ ਯਕੀਨੀ …
Punjab Post Daily Online Newspaper & Print Media