ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਅੱਜ ਸਰਕਟ ਹਾਊਸ ਵਿਖੇ
ਮਜ਼ਦੂਰ ਮੁਕਤੀ ਮੌਰਚਾ ਦੇ ਪ੍ਰਧਾਨ ਰੌੌਬਿਨ ਮਸੀਹ ਸਮੇਤ ਕਿਰਤੀਆਂ ਦੇ ‘ਵਫਦ’ ਨਾਲ ਮੀਟਿੰਗ ਕੀਤੀ।‘ਅਬ ਨਹੀਂ’ ਸੰਸਥਾ ਦੀ ਇੰਚਾਰਜ਼ ਸਤਵਿੰਦਰ ਕੌਰ ਸੱਤੀ ਅਤੇ ਚੇਅਰਮੈਨ ਰਾਕੇਸ਼ ਸ਼ਰਮਾ ਨੇ ਇਸ ਮੀਟਿੰਗ ਲਈ ਅਹਿਮ ਭੂਮਿਕਾ ਨਿਭਾਈ।ਰੌਬਿਨ ਮਸੀਹ ਨੇ ਮਤਿਆਂ ਨੂੰ ਗੈਰ-ਸੰਵਿਧਾਨਕ ਅਤੇ ਤਾਨਾਸ਼ਾਹ ਦੱਸਦਿਆਂ ਕਮਿਸ਼ਨ ਨੂੰ ਮਜ਼ਦੂਰਾਂ ਦੇ ਹੱਕ ‘ਚ ਫਤਵਾਂ ਦੇਣ ਦੀ ਅਪੀਲ ਕੀਤੀ।ਕਿਰਤੀਆਂ ਨੇ ਕਮਿਸ਼ਨ ਨੂੰ ਦੱਸਿਆ ਕਿ ਪਿੰਡਾਂ ‘ਚ ਝੋਨ੍ਹੇ ਦੀ ਲੁਆਈ ਨੂੰ ਲੈ ਕੇ ਕੁੱਝ ਜ਼ਿੰਮੀਂਦਾਰ ਘਰਾਣਿਆਂ ਵਲੋਂ ਪਾਏ ਜਾ ਰਹੇ ਮਤੇ ਕਿਰਤ ਕਨੂੰਨ ਦੀ ਉਲੰਘਣਾ ਹੈ।ਰੌਬਿਨ ਮਸੀਹ, ਸਤਵਿੰਦਰ ਕੌਰ ਸੱਤੀ, ਮੁਲਕ ਸਿੰਘ, ਸੁਰਜੀਤ ਸਿੰਘ, ਦਲਜੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਸਿਆਲਕਾ ਨੂੰ ਬੇਨਤੀ ਕੀਤੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੇਘਰਿਆਂ ਨੂੰ ਵਸੇਬੇ ਲਈ ਮਕਾਨ ਅਲਾਟ ਕਰਵਾਉਣ ਬਾਰੇ ਸਰਕਾਰ ਨਾਲ ਰਾਬਤਾ ਕੀਤੀ ਜਾਵੇ।
ਵਫਦ ਨਾਲ ਮੁਲਾਕਾਤ ਉਪਰੰਤ ਮੀਡੀਆ ਦੇ ਰੂਬਰੂ ਹੁੰਦਿਆਂ ਹੋਇਆਂ ਡਾ. ਸਿਆਲਕਾ ਨੇ ਖੇਤ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਕਿ ਪਿੰਡਾਂ ‘ਚ ਕਿਸਾਨ-ਮਜ਼ਦੂਰ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕਿਸਾਨ ਭਰਾਵਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਅਤੇ ਖੇਤ ਮਜ਼ਦੂਰਾਂ ਨੂੰ ਕਿਰਤ ਕਨੂੰਨ ਅਨੁਸਾਰ ਮੇਹਨਤਾਨਾ ਦਿਵਾਉਣ ਲਈ ਕਮਿਸ਼ਨ ਸੰਭਵ ਕਾਰਵਾਈ ਕਰੇਗਾ।ਇੱਕ ਸਵਾਲ ਦੇ ਜਵਾਬ ‘ਚ ਉਨ੍ਹਾ ਨੇ ਕਿਹਾ ਕਿ ਗੈਰ ਸੰਵਿਧਾਨਕ ਤੌਰ ‘ਤੇ ਪਾਸ ਕੀਤੇ ਮਤਿਆਂ ਦੇ ਮਾਮਲੇ ‘ਚ ਦਖਲ ਦੇਣ ਲਈ ਕਮਿਸ਼ਨ ਪੰਜਾਬ ਸਰਕਾਰ ਅਤੇ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲਿਖੇਗਾ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media