ਚੰਡੀਗੜ੍ਹ/ ਅੰਮ੍ਰਿਤਸਰ, 14 ਜਨ (ਪ੍ਰੀਤਮ ਲੁਧਿਆਣਵੀ) – ਬੀਤੇ ਦਿਨ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਤੀਰਥ ਅੰਮ੍ਰਿਤਸਰ ਦੇ ਕੌਮੀ ਸੀਨੀਅਰ ਵਾਇਸ ਚੇਅਰਮੈਨ ਸਰਬਜੀਤ ਸਿੰਘ ਰੌਕੀ ਵਾਲਮੀਕਿ ਨੇ ਵਫ਼ਦ ਸਮੇਤ ਕੌਮੀ ਐਸ.ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮਿਲ ਕੇ ਇੱਕ ਦਰਖਾਸਤ ਦਿੱਤੀ, ਜਿਸ ਵਿਚ ਬੀਤੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਐਸ.ਸੀ ਸਮਾਜ ਦੇ ਵਜ਼ੀਫੇ ਦੇ ਘੋਟਾਲੇ ਵਿੱਚ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ ਦਾ ਵਿਰੋਧ ਕੀਤਾ ਹੈ ।ਇਥੇ ਭੇਜੇ ਗਏ ਪ੍ਰੈਸ ਬਿਆਨ ‘ਚ ਚੇਅਰਮੈਨ ਰੌਕੀ ਵਾਲਮੀਕਿ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਹੋਣ ਕਰਕੇ ਇਸ ਮੁੱਦੇ ਨੂੰ ਦਬਾ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਵਫ਼ਦ ਨੇ ਮੰਗ ਕੀਤੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਐਸ.ਸੀ ਸਮਾਜ ਦੇ ਵਿਦਿਆਰਥੀਆਂ ਨੂੰ ਇਨਸਾਫ ਦੁਆਇਆ ਜਾਵੇ।
ਵਫ਼ਦ ਵਿੱਚ ਕੌਮੀ ਚੇਅਰਮੈਨ ਨਛੱਤਰ ਨਾਥ ਸ਼ੇੇਰ ਗਿੱਲ, ਕੌਮੀ ਵਾਈਸ ਪ੍ਰਧਾਨ ਦੀਪਕ ਕੁਮਾਰ, ਚੰਡੀਗੜ੍ਹ ਪ੍ਰਧਾਨ ਸੁਰਿੰਦਰ ਕਾਂਗੜਾ, ਚੰਡੀਗੜ੍ਹ ਚੇਅਰਮੈਨ ਦੇਵ ਨਾਥ, ਚੰਡੀਗੜ ਵਾਈਸ ਚੇਅਰਮੈਨ ਅਤੇ ਸੀਸ ਪਾਲ ਆਦਿ ਸ਼ਾਮਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …