
ਗਹਿਰੀ ਮਡੀ, 5 ਨਵੰਬਰ (ਡਾ. ਨਰਿਦਰ ਸਿਘ) – ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਪਿਡ ਧੀਰੇਕੋਟ ਦੀ ਗਰੀਬਣੀ ਸੜਕ ਦੀ ਵੀ ਸੁਣੀ ਗਈ ਹੈ।ਬੇਸ਼ੱਕ ਇਲਾਕੇ ਦੇ ਸਾਰੇ ਪਿਡਾਂ ਤੋਂ ਕਾਫੀ ਚਿਰ ਬਾਅਦ ਧੀਰੇ ਕੋਟ ਦੀ ਇਸ ਸੜਕ ਦੀ ਆਈ ਵਾਰੀ ਹੈ, ਪਰ ਫਿਰ ਵੀ ਲੋਕਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।ਪਿਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਇਹ ਸੜਕ ਖਰਾਬ ਸੀ ਤਾਂ ਹਨੇਰੇ ਸਵੇਰੇ ਉਹ ਬੜੀ ਮੁਸ਼ਕਲ ਨਾਲ ਇਸ ਸੜਕ ਤੋਂ ਲੰਘਦੇ ਸਨ ਅਤੇ ਹਰ ਸਮੇਂ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਸੀ।ਉਨਾਂ ਕਿਹਾ ਕਿ ਰੋਜਾਨਾ ਸਕੂਲਾਂ ਨੰ ਜਾਣ ਤੇ ਆਉਣ ਵਾਲੇ ਵਿਦਿਆਰਥੀ ਵੀ ਕਾਫੀ ਪ੍ਰੇਸ਼ਾਨ ਸਨ ਅਤੇ ਕਈਆਂ ਨੂੰ ਡਿੱਗਣ ਨਾਲ ਸੱਟਾਂ ਵੀ ਲੱਗ ਚੁਕੀਆਂ ਹਨ।ਪਿੰਡ ਵਾਸੀਆਂ ਨੇ ਸੜਕ ਬਨਣ ‘ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦਾ ਧੰਨਵਾਦ ਵੀ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media