Saturday, April 25, 2026

ਧਾਰਮਿਕ ਪ੍ਰੀਖਿਆ ’ਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ 17 ਵਿਦਿਆਰਥੀਆਂ ਨੂੰ ਦਿੱਤੇ ਵਿਸ਼ੇਸ਼ ਇਨਾਮ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਰਾਹੀਂ ਸਾਲਾਨਾ ਧਾਰਮਿਕ ਪ੍ਰੀਖਿਆ ਦੇ ਸੈਸ਼ਨ 2019-20 ਵਿੱਚ ਚਾਰ ਦਰਜ਼ਿਆਂ ਦੇ 17 ਵਿਦਿਆਰਥੀਆਂ ਨੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਰਹਿ ਕੇ ਮੈਰਿਟ ਵਿੱਚ ਸਥਾਨ ਗ੍ਰਹਿਣ ਕੀਤਾ, ਜਿਨ੍ਹਾਂ ਨੂੰ ਕ੍ਰਮਵਾਰ 5100, 4100 ਤੇ 3100 ਰੁਪਏ ਦੀ ਵਿਸ਼ੇਸ਼ ਇਨਾਮੀ ਰਾਸ਼ੀ ਦੇ ਕੇ ਬੀਬੀ ਜਗੀਰ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।
              ਪਹਿਲੇ ਦਰਜੇ ਵਿੱਚ ਪਹਿਲਾ ਸਥਾਨ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਰਠ ਸਾਹਿਬ ਪਠਾਨਕੋਟ ਦੀ ਵਿਦਿਆਰਥਣ ਨਵਪ੍ਰੀਤ ਕੌਰ, ਦੂਜਾ ਸਥਾਨ ਬਾਬਾ ਦੀਵਾਨ ਸਿੰਘ ਮਾਡਲ ਸਕੂਲ ਰਾਏਪੁਰ ਅਰਾਈਆਂ ਕਪੂਰਥਲਾ ਦੀ ਸਨਮੀਤ ਕੌਰ ਅਤੇ ਤੀਜਾ ਸਥਾਨ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੀ ਪਲਕਪ੍ਰੀਤ ਕੌਰ ਨੇ ਹਾਸਲ ਕੀਤਾ।
                 ਇਸੇ ਤਰ੍ਹਾਂ ਦੂਜੇ ਦਰਜ਼ੇ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਪਬਲਿਕ ਸਕੂਲ ਬੱਸੀਆਂ ਲੁਧਿਆਣਾ ਦੀ ਰਮਨਜੋਤ ਕੌਰ, ਦੂਜਾ ਸਥਾਨ ਗੁਰੂ ਨਾਨਕ ਕਿੰਡਰਗਾਰਟਨ ਸਕੂਲ ਕਾਲਾ ਅਫਗਾਨਾ ਗੁਰਦਾਸਪੁਰ ਦੇ ਜਸਕਰਨਦੀਪ ਸਿੰਘ ਅਤੇ ਫਿਰਕਤ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਬਰਨਾਲਾ ਦੀ ਅਸ਼ਨਦੀਪ ਕੌਰ ਜਦਕਿ ਤੀਜਾ ਸਥਾਨ ਗੁਰੂ ਅਰਜਨ ਦੇਵ ਕਾਲਜੀਏਟ ਸਕੂਲ ਚੌਹਲਾ ਸਾਹਿਬ ਤਰਨ ਤਾਰਨ ਦੇ ਗੁਰਵਿੰਦਰ ਸਿੰਘ ਨੇ ਪ੍ਰਾਪਤ ਕੀਤਾ।
ਤੀਸਰੇ ਦਰਜ਼ੇ ਵਿੱਚ ਪਹਿਲਾ ਸਥਾਨ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਗੁਰਦਾਸਪੁਰ ਦੀ ਮਨਦੀਪ ਕੌਰ, ਦੂਜਾ ਸਥਾਨ ਇਸੇ ਕਾਲਜ ਦੀ ਲਵਜੋਤ ਕੌਰ ਤੇ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਗੁਰਦਾਸਪੁਰ ਦੀ ਲਵਲੀਨ ਕੌਰ ਅਤੇ ਤੀਜਾ ਸਥਾਨ ਬਾਬਾ ਆਇਆ ਰਿਆੜਕੀ ਤੁਗਲਵਾਲਾ ਦੀ ਸ਼ੁਭਪ੍ਰੀਤ ਕੌਰ, ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਦੀ ਨਵਪ੍ਰੀਤ ਕੌਰ ਤੇ ਖਾਲਸਾ ਕਾਲਜ ਗੜ੍ਹਦੀਵਾਲਾ ਹੁਸ਼ਿਆਰਪੁਰ ਦੀ ਮਨਦੀਪ ਕੌਰ ਨੇ ਹਾਸਲ ਕੀਤਾ।
                    ਚੌਥੇ ਦਰਜੇ ਵਿੱਚੋਂ ਪਹਿਲਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਮਨਪ੍ਰੀਤ ਕੌਰ, ਦੂਜਾ ਸਥਾਨ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀ ਸੁਖਬੀਰ ਕੌਰ ਅਤੇ ਤੀਜਾ ਸਥਾਨ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਤੇ ਗੁਰੂ ਨਾਨਕ ਕਾਲਜ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਦੀ ਕਿਰਨਬੀਰ ਕੌਰ ਨੇ ਪ੍ਰਾਪਤ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …