ਇਕ ਬਜੁਰਗ ਦਾਦੀ ਬਲਸਾਰਾ ਵਲੋਂ ਦੋ ਕਰੋੜ ਦਾ ਦਾਨ

ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਪਿੰਗਲਵਾੜੇ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਆਪਣੀ ਕਨੇਡਾ ਫੇਰੀ ਦੌਰਾਨ ਭਗਤ ਪੂਰਨ ਸਿੰਘ ਜੀ ਦੀ ਜੀਵਨ ਤੇ ਆਧਾਰਿਤ ਫਿਲਮ ‘ਇਹ ਜਨਮ ਤੁਮ੍ਹਾਰੇ ਲੇਖੇ’ ਦੀ ਪ੍ਰਮੋਸ਼ਨ ਬਾਰੇ ਜਾਣਕਾਰੀ ਦਿਤੀ । ਉਨ੍ਹਾਂ ਦਸਿਆ ਕਿ ਇਸ ਫੇਰੀ ਦੌਰਾਨ ਉਹ ਕਨੇਡਾ ਦੇ ਸ਼ਹਿਰ ਟੋਰੈਂਟੋ ਅਤ ਵੈਨਕੁਵੲਰ ਵਿਖੇ ਉਨ੍ਹਾਂ ਨੇ ਪ੍ਰੈਸ ਅਤੇ ਟੀ.ਵੀ ਚੈਨਲਾਂ ਰਾਹੀਂ ਸੰਗਤਾਂ ਨੂੰ ਇਸ ਫਿਲਮ ਬਾਰੇ ਜਾਣਕਾਰੀ ਦਿਤੀ ।ਹਰ ਥਾਂ ਸੰਗਤਾਂ ਵਿਚ ਇਸ ਫਿਲਮ ਬਾਰੇ ਭਰਪੂਰ ਉਤਸ਼ਾਹ ਪਾਇਆ ਗਿਆ ਹੈ ਕਿ ਇਹ ਫਿਲਮ ਜਲਦੀ ਤੋਂ ਜਲਦੀ ਰਿਲੀਜ਼ ਹੋਵੇ । ਇਹ ਫਿਲਮ 30 ਜਨਵਰੀ, 2015 ਨੂੰ ਪੂਰੇ ਦੇਸ਼ ਅਤੇ ਵਿਦੇਸ਼ (ਇੰਗਲੈਂਡ, ਕਨੇਡਾ ਅਤੇ ਅਮਰੀਕਾ) ਵਿਚ ਇਕੋ ਵੇਲੇ ਰਿਲੀਜ਼ ਕੀਤੀ ਜਾ ਰਹੀ ਹੈ।ਇਸ ਫਿਲਮ ਰਾਹੀਂ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਵਾਸਤੇ ਕੀਤੇ ਕਾਰਜਾਂ ਦੀ ਜਾਣਕਾਰੀ ਦੇ ਕੇ ਉਨ੍ਹਾਂ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਡਾ. ਇੰਦਰਜੀਤ ਕੌਰ ਨੇ ਪਿੰਗਲਵਾੜੇ ਦੇ 7 ਬੱਚਿਆਂ ਨੂੰ ਪਾਸਪੋਰਟ ਦਫਤਰ ਵਲੋਂ ਪਾਸਪੋਰਟ ਦੇਣ ਬਾਰੇ ਵੀ ਜਾਣਕਾਰੀ ਦਿਤੀ ।ਇਹ 7 ਬੱਚੇ (ਸ਼ਾਲੂ, ਮੋਨਿਕਾ, ਸਲਮਾ, ਗੋਰੀ ਪਿੰਕੀ, ਪੂਨਮ, ਡੋਲੀ ਅਤੇ ਰਾਜੂ ਰਜਿੰਦਰ) ਸਪੈਸ਼ਲ ਉਲੰਪਿਕਸ ਇੰਡੀਆ ਵਲੋਂ ਬਾਸਕਿਟ ਬਾਲ ਅਤੇ ਪਾਵਰ ਲਿਫਟਿੰਗ ਈਵੈਂਟਸ ਵਾਸਤੇ ਵਰਲਡ ਸਮਰ ਸਪੈਸ਼ਲ ਉਲਿੰਪਕ -2105 ਵਿਚ ਹਿੱਸਾ ਲੈਣ ਜਾ ਰਹੇ ਹਨ ਜੋ ਕਿ 25 ਜੁਲਾਈ, 2015 ਨੂੰ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਹੋ ਰਹੀਆਂ ਹਨ ।ਇਸ ਵਿਚ ਦੁਨੀਆ ਭਰ ਦੇ 7000 ਤੋਂ ਵੱਧ ਐਥਲੀਟ ਹਿੱਸਾ ਲੈ ਰਹੇ ਹਨ । ਖਾਸ ਗੱਲ ਇਹ ਹੈ ਕਿ ਇਹ ਪਾਸਪੋਰਟ ਜਾਰੀ ਕਰਨ ਦੇ ਇਤਿਹਾਸ ਵਿਚ ਇਹ ਪਹਿਲਾ ਕੇਸ ਹੈ ਜਦੋਂ ਬਿਨਾਂ ਮਾਂ-ਬਾਪ ਦੇ ਨਾਂਵਾਂ ਦੇ ਯਤੀਮ ਬੱਚਿਆਂ ਨੂੰ ਪਾਸਪੋਰਟ ਜਾਰੀ ਕੀਤੇ ਗਏ ਹਨ । ਪਿੰਗਲਵਾੜੇ ਵਾਸਤੇ ਵੀ ਇਹ ਨਵਾਂ ਇਤਿਹਾਸ ਹੈ ਜਦੋਂ ਸਾਡੇ 7 ਬੱਚੇ ਵਰਲਡ ਸਮਰ ਸਪੈਸ਼ਲ ਉਲਿੰਪਕ -2105 ਵਾਸਤੇ ਚੁਣੇ ਗਏ ।
ਇੰਪੀਰੀਅਲ ਹੋਟਲ ਨਵੀਂ ਦਿੱਲੀ ਦੇ ਸੀ.ਓ ਗੋਬਿੰਦ ਸਿੰਘ ਅਕੋਈ ਨੇ ਆਪਣੀ ਸ਼ਾਦੀ ਦੇ ਮੌਕੇ ਤੇ ਆਪਣੇ ਸਮੂੰਹ ਮਹਿਮਾਨਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਸ਼ਾਦੀ ਦੌਰਾਨ ਕੋਈ ਸ਼ਗਨ ਨਾ ਦੇਣ ਬਲਕਿ ਇਹ ਸ਼ਗਨ ਦੇ ਪੈਸੇ ਪਿੰਗਲਵਾੜਾ ਸੰਸਥਾ ਨੂੰ ਦੇਣ । ਇਕੱਠੇ ਹੋਏ ਸਾਰੇ ਸ਼ਗਨਾਂ ਦੀ ਕੁਲ ਰਕਮ 1,85,500- ਰੁਪੈ ਦੀ ਪਹਿਲੀ ਕਿਸ਼ਤ ਉਨ੍ਹਾਂ ਵੱਲੋਂ ਚੈੱਕ ਅਤੇ ਕੈਸ਼ ਰਾਹੀਂ ਭੇਜੀ ਗਈ ਹੈ ਅਤੇ ਹੋਰ ਵੀ ਪੈਸੇ ਉਨ੍ਹਾਂ ਪਾਸ ਇਕੱਠੇ ਹੋ ਰਹੇ ਹਨ ਜੋ ਉਹ ਬਾਅਦ ਵਿਚ ਪਿੰਗਲਵਾੜਾ ਭੇਜ ਦੇਣਗੇ ।
ਦਿੱਲੀ ਦੇ ਇਕ ਬਜੁਰਗ ਦਾਦੀ ਬਲਸਾਰਾ ਜੋ ਕਿ ਅੱਜ ਤੋਂ 30 ਸਾਲ ਪਹਿਲਾਂ ਸਤਿਕਾਰਯੋਗ ਭਗਤ ਪੂਰਨ ਸਿੰਘ ਜੀ ਦੇ ਸਮੇਂ ਉਨ੍ਹਾਂ ਨੂੰ ਮਿਲ ਕੇ ਗਏ ਸਨ ।ਉਨ੍ਹਾਂ ਨੇ ਆਪਣੀ ਜਾਇਦਾਦ ਦੀ ਵਸੀਅਤ ਦਾ ਇਕ ਹਿੱਸਾ ਜੋ ਕਿ 20 ਮਲਿਲੋਿਨ ਬਣਦਾ ਹੈ, ਆਪਣੀ ਜਿੰਦਗੀ ਦੌਰਾਨ ਪਿੰਗਲਵਾੜਾ ਸੰਸਥਾ ਦੇ ਨਾਮ ਕੀਤਾ ।ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਵਲੋਂ 2,00,00,000ਫ਼- ਰੁਪੈ (ਦੋ ਕਰੋੜ ਰੁਪੈ) ਦੀ ਰਕਮ ਦਾ ਚੈੱਕ ਨੰ: 000007 ਮਿਤੀ 18-10-2014 ਨੂੰ ਪਿੰਗਲਵਾੜਾ ਸੰਸਥਾ ਨੂੰ ਦਿਤਾ ।
Punjab Post Daily Online Newspaper & Print Media