Thursday, July 3, 2025
Breaking News

ਪਰਮਜੀਤ ਸਿੰਘ ਸਰਨਾ ਨੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਵਧਾਈ

PPN05111415

ਨਵੀ ਦਿੱਲੀ, 5 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਭਾਰਤ-ਜਪਾਨ ਸਬੰਧਾਂ ਨੂੰ ਮਜਬੂਤ ਕਰਕੇ ਇੱਕ ਨਿਵੇਕਲੀ ਥਾਂ ਬਣਾਉਣ ਵਾਲੇ ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਨੂੰ ਜਪਾਨ ਸਰਕਾਰ ਵੱਲੋ ਆਪਣੇ ਦੇਸ ਦਾ ਸਰਵੋਤਮ ਪੁਰਸਕਾਰ ” ਦਾ ਗਰੈਂਡ ਕਾਰਡਨ ਆਫ ਦੀ ਆਡਰ ਆਫ ਪਾਲੋਅਨੀਆ ਫਲਾਵਰਜ਼” ਦੇਣ ਦਾ ਸੁਆਗਤ ਕਰਦਿਆ ਕਿਹਾ ਕਿ ਡਾਂ ਮਨਮੋਹਨ ਸਿੰਘ ਨੂੰ ਸਾਬਕਾ ਪ੍ਰਧਾਨ ਮੰਤਰੀ ਬਣ ਜਾਣ ਦੇ ਬਾਵਜੂਦ ਵੀ ਇਹ ਪੁਰਸਕਾਰ ਮਿਲਣਾ ਸਾਬਤ ਕਰਦਾ ਹੈ ਉਹਨਾਂ ਦੀ ਕੋਸ਼ਿਸ਼ ਦੁਨੀਆ ਭਰ ਦੇ ਮੁਲਕਾਂ ਨਾਲ ਸੁਖਾਵੇਂ ਸਬੰਧ ਬਨਾਉਣੇ ਤੇ ਵਪਾਰ ਨੂੰ ਵਧਾਉਣਾ ਦੇਣਾ ਸੀ।
ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਪਹਿਲੇ ਭਾਰਤੀ ਹਨ, ਜਿਹਨਾਂ ਨੂੰ ਜਪਾਨ ਸਰਕਾਰ ਵੱਲੋ ਉਥੋ ਦਾ ਸਰਵਉਤਮ ਪੁਰਸਕਾਰ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਜਪਾਨ ਸਰਕਾਰ ਨੇ ਸਪੱਸ਼ਟ ਕਿਹਾ ਕਿ ਡਾਂ ਮਨਮੋਹਨ ਸਿੰਘ ਨੇ ਜਿਹੜੀ ਜਪਾਨ ਨਾਲ ਸੁਖਾਵਂੇ ਤੇ ਵਪਾਰਿਕ ਸਬੰਧ ਬਣਾਉਣ ਦੇ ਉਪਰਾਲੇ ਕੀਤੇ ਉਸ ਲਈ ਜਪਾਨ ਵਾਸੀਆ ਨੇ ਉਹਨਾਂ ਨੂੰ ਸਰਵਉਤਮ ਪੁਰਸਕਾਰ ਦੇਣ ਲਈ ਚੁਣਿਆ ਹੈ।ਸ੍ਰ. ਸਰਨਾ ਨੇ ਡਾ. ਮਨਮੋਹਨ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਹਮੇਸ਼ਾਂ ਬੰਦੇ ਦੇ ਕੰਮ ਬੋਲਦਾ ਹੈ ਅਤੇ ਇਤਿਹਾਸ ਗਵਾਹ ਹੈ ਕਿ ਜਿਸ ਵੀ ਵਿਅਕਤੀ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਲੋਕ ਉਸ ਨੂੰ ਯਾਦ ਰੱਖਦੇ ਹਨ ਅਤੇ ਅਜਿਹੀ ਇੱਕ ਮਿਕਨਾਤੀਸ਼ੀ ਸ਼ਖਸ਼ੀਅਤ ਡਾ. ਮਨਮੋਹਨ ਸਿੰਘ ਸਾਬਤ ਹੋਏ ਹਨ।ਸ੍ਰ. ਸਰਨਾ ਨੇ ਕਿਹਾ ਕਿ ਉਹ ਮੌਜੂਦਾ ਦੇਸ ਦੀ ਸਰਕਾਰ ਤੋ ਵੀ ਆਸ ਰੱਖਦੇ ਹਨ ਕਿ ਉਹ ਵੀ ਡਾਂ ਮਨਮੋਹਨ ਸਿੰਘ ਵਾਂਗ ਦੁਨੀਆ ਭਰ ਵਿੱਚ ਖੁਸ਼ਬੂ ਦੇ ਫੁੱਲ ਬਿਖੇਰ ਕੇ ਗੁਆਂਢੀ ਮੁਲਕਾਂ ਨਾਲ ਸੁ੍ਰਖਾਵੇ ਸਬੰਧ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਵਪਾਰ ਨੂੰ ਬੜਵਾ ਦੇ ਕੇ ਦੇਸ ਦੀ ਆਰਥਿਕਤਾ ਨੂੰ ਮਜਬੂਤ ਕਰਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply