ਕਪੂਰਥਲਾ, 22 ਜੂਨ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਅੱਜ ਤੋਂ 18 ਸਾਲ ਤੋਂ ਉਪਰ ਦੇ ਸਾਰੇ ਵਰਗ ਦਾ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਦੀਪਤੀ ਉਪਲ ਨੇ ਦੱਸਿਆ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਣ ਜਰੂਰੀ ਹੈ ਤਾਂ ਜੋ ਇਮਊਨਿਟੀ ਸਟ੍ਰਾਂਗ ਹੋ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਦੀ ਟੀਕਾਕਰਣ ਮੁਹਿੰਮ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਬ ਡਵੀਜਨਲ ਹਸਪਤਾਲ ਫਗਵਾੜਾ ਅਤੇ ਈ.ਐਸ.ਆਈ ਫਗਵਾੜਾ ਵਲੋਂ ਕੱਲ ਮਿਤੀ 20 ਜੂਨ ਨੂੰ ਇੱਕ ਦਿਨ ਵਿਚ ਹੀ 1500 ਟੀਕੇ ਲਗਾਏ ਗਏ ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਲੋਕਾਂ ਨੂੰ ਵੈਕਸੀਨੇਸ਼ਨ ਮੁਹਿੰਮ ਦਾ ਹਿੱਸਾ ਬਣਨ ਨੂੰ ਕਿਹਾ ਹੈ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਵੈਕਸੀਨ ਦੀ ਦੂਸਰੀ ਡੋਜ਼ ਜਿਨ੍ਹਾਂ ਦੀ ਪੈਂਡਿੰਗ ਹੈ ਉਹ ਇਸ ਨੂੰ ਜਲਦ ਤੋਂ ਜਲਦ ਲਗਵਾ ਲੈਣ।ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਵੈਕਸੀਨੇਸ਼ਨ ਤੋਂ ਬਾਅਦ ਵੀ ਕੋਵਿਡ ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਕੀਤਾ ਜਾਏ।
ਜਿਕਰਯੋਗ ਹੈ ਕਿ 18 ਤੋਂ 44 ਸਾਲ ਦੀ ਵੈਕਸੀਨੇਸ਼ਨ ਪਹਿਲਾਂ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਲਈ ਹੀ ਸੀ, ਪਰ ਅੱਜ ਤੋਂ 18 ਤੋਂ ਉੱਪਰ ਦੇ ਸਾਰੇ ਵਿਅਕਤੀ ਇਸ ਵੈਕਸੀਨ ਨੂੰ ਲਗਵਾਉਣ ਦੇ ਯੋਗ ਹੋਣਗੇ। ਜਿਲਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਵੈਕਸੀਨ ਲਗਵਾਉਣ ਲਈ ਕੋਵਿਨ ਪੋਰਟਲ ਅਤੇ ਆਰੋਗੀਆ ਸੇਤੂ ਐਪ ਤੇ ਰਜਿਸਟਰ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media