ਟਰਾਂਸਪੋਰਟ ਸਬੰਧੀ ਸੇਵਾਵਾਂ ਵੀ ਸੇਵਾਂ ਕੇਂਦਰਾਂ ‘ਚ ਉਪਲੱਬਧ
ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ‘ਚ ਫਰਦ ਲੈਣ ਲਈ ਫਰਦ ਕੇਂਦਰ ਜਾਣ ਦੀ ਲੋੜ ਨਹੀਂ ਹੈ।ਬਲਕਿ ਹੁਣ ਫਰਦ ਨੇੜਲੇ ਸੇਵਾ
ਕੇਂਦਰ ਤੋਂ ਵੀ ਨਿਰਧਾਰਤ ਫੀਸ ਦੀ ਅਦਾਇਗੀ ਕਰਕੇ ਪ੍ਰਾਪਤ ਕੀਤੀ ਜਾ ਸਕਦਾ ਹੈ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਲੋਕ ਅਜੇ ਵੀ ਧਾਰ ਕਲ੍ਹਾਂ, ਪਠਾਨਕੋਟ, ਬਮਿਆਲ ਅਤੇ ਨਰੋਟ ਜੈਮਲ ਸਿੰਘ ਫਰਦ ਕੇਂਦਰ ਪਹੁੰਚ ਰਹੇ ਹਨ।ਜਿਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 14 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਅਤੇ ਫਰਦ ਕੇਂਦਰ ਦੀ ਸੁਵਿਧਾ ਸਾਰੇ ਸੇਵਾ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰਾਂ ਵਿੱਚ ਦਸਤਾਵੇਜ਼ ਗੁੰਮ ਹੋਣ ਸਬੰਧੀ ਰਿਪੋਰਟ, ਮੋਬਾਇਲ ਗੁੰਮ ਹੋਣ ਸਬੰਧੀ ਰਿਪੋਰਟ, ਪਾਸਪੋਰਟ ਗੁੰਮ ਹੋਣ ਸਬੰਧੀ ਰਿਪੋਰਟ, ਸੂਬੇ ਅੰਦਰ ਨੋਕਰੀ ਪ੍ਰਾਪਤੀ ਦੋਰਾਨ ਵੈਰੀਫਿਕੇਸ਼ਨ ਅਤੇ ਵਿਦੇਸ਼ ਜਾਣ ਸਬੰਧੀ ਕਰੈਕਟਰ ਵੈਰੀਫਿਕੇਸ਼ਨ, ਐਫ.ਆਈ.ਆਰ ਦੀ ਕਾਪੀ ਲੈਣ ਸਬੰਧੀ ਅਤੇ ਐਫ.ਆਈ.ਆਰ ਦੇ ਸਟੇਟਸ ਦੀ ਜਾਂਚ ਲਈ ਵੀ ਸੇਵਾਂ ਕੇਂਦਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਟਰਾਂਸਪੋਰਟ ਸਬੰਧੀ ਜਿਵੇਂ ਨਵਾਂ ਲਾਈਸੈਂਸ, ਆਰ.ਸੀ ਰੀਨਿਊ ਕਰਵਾਉਣ, ਆਰ.ਸੀ ਟਰਾਂਸਫਰ, ਲਾਈਸੈਂਸ ਵਿੱਚ ਨਾਮ ਦੀ ਕੁਰੈਕਸ਼ਨ, ਬੈਕਲਾਗ ਲਾਈਸੈਂਸ ਦਾ ਵੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਪ੍ਰਾਪਤ ਕਰਨ ਆਉਂਦੇ ਸਮੇਂ ਮਾਸਕ ਲਗਾਉਣਾ ਅਤੇ ਕਰੋਨਾ ਤੋਂ ਬਚਾਓ ਲਈ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਵੀ ਜਰੂਰੀ ਹੈ।
Punjab Post Daily Online Newspaper & Print Media