ਪਠਾਨਕੋਟ, 26 ਜੂਨ (ਪੰਜਾਬ ਪੋਸਟ ਬਿਊਰੋ) – ਗਿਵ ਫਾਊਂਡੇਸ਼ਨ ਬੰਗਲੋਰ ਦੇ ਸਹਿਯੋਗ ਨਾਲ ਫਿਸ਼ਰ ਐਂਡ ਪੇਕਲ ਕੰਪਨੀ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ
ਦੋ ਐਚ.ਐਫ.ਐਨ.ਓ ਮਸ਼ੀਨਾਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਦੀ ਹਾਜ਼ਰੀ ਵਿੱਚ ਭੇਟ ਕੀਤੀਆਂ ਗਈਆਂ।ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਨਾਂ ਮਸ਼ੀਨਾਂ ਦੀ ਕੀਮਤ ਲਗਭਗ 6 ਲੱਖ ਰੁਪਏ ਹੈ।ਸਿਵਲ ਹਸਪਤਾਲ ਨੂੰ ਇਹ ਮਸ਼ੀਨਾਂ ਮਿਲਣ ਨਾਲ ਕੋਵਿਡ ਦੇ ਮਰੀਜ਼ਾਂ ਦਾ ਇਲਾਜ਼ ਸੁਚੱਜੇ ਢੰਗ ਨਾਲ ਕੀਤਾ ਜਾ ਸਕੇਗਾ।ਉਨ੍ਹਾਂ ਨੇ ਇੰਨ੍ਹਾਂ ਮਸ਼ੀਨਾਂ ਦੇ ਮਿਲਣ ‘ਤੇ ਫਾਊਂਡੇਸ਼ਨ ਅਤੇ ਕੰਪਨੀ ਦਾ ਧੰਨਵਾਦ ਕੀਤਾ। ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਹ ਮਸ਼ੀਨਾਂ ਹਸਪਤਾਲ ਵਿੱਚ ਲਗਾ ਦਿੱਤੀਆਂ ਗਈਆਂ ਹਨ ਅਤੇ ਕੰਪਨੀ ਵਲੋਂ ਸਟਾਫ਼ ਨੂੰ ਇਸ ਦੀ ਡੈਮੋ (ਸਿਖਲਾਈ) ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਕੰਪਨੀ ਵਲੋਂ ਪੂਰੇ ਦੇਸ਼ ਅੰਦਰ ਇਹ ਮਸ਼ੀਨਾਂ ਭੇਟ ਕੀਤੀਆਂ ਜਾ ਰਹੀਆਂ ਹਨ।ਜਿਸ ਤਹਿਤ ਅੱਜ ਪਠਾਨਕੋਟ ਜ਼ਿਲ੍ਹੇ ਨੂੰ ਵੀ ਦੋ ਐਚ.ਐਫ.ਐਨ.ਓ ਮਸ਼ੀਨਾਂ ਦਿੱਤੀਆਂ ਗਈਆਂ ਹਨ।
ਇਸ ਮੌਕੇ ‘ਤੇ ਹਾਜ਼ਰ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਨਿਊਜੀਲੈਂਡ ਦੀ ਕੰਪਨੀ ਫਿਸ਼ਰ ਐਂਡ ਪੇਕਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਪਠਾਨਕੋਟ ਜ਼ਿਲ੍ਹੇ ਨੂੰ ਕੰਪਨੀ ਵਲੋਂ ਦੋ ਐਚ.ਐਫ.ਐਨ.ਓ ਮਸ਼ੀਨਾਂ ਦਿੱਤੀਆਂ ਗਈਆਂ ਹਨ।ਕੋਵਿਡ ਦੀ ਮਾਹਾਮਾਰੀ ਦੌਰਾਨ ਇੰਨ੍ਹਾਂ ਮਸ਼ੀਨਾਂ ਦੀ ਬਹੁਤ ਜ਼ਰੂਰਤ ਸੀ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਰੇ ਕਿ ਤੀਸਰੀ ਲਹਿਰ ਨਾ ਆਵੇ, ਪਰ ਫਿਰ ਵੀ ਸੰਭਾਵੀ ਤੀਸਰੀ ਲਹਿਰ ਦੀ ਤਿਆਰੀ ਕੀਤੀ ਜਾ ਰਹੀ ਹੈ।ਉਨ੍ਹਾਂ ਹੋਰਨਾਂ ਐਨ.ਜੀ.ਓ ਅਤੇ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਚਾਹੁਣ ਤਾਂ ਮਦਦ ਕਰ ਸਕਦੀਆਂ ਹਨ। ਕਿਉਂਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਹੀ ਕੋਵਿਡ ਮਾਹਾਮਾਰੀ ‘ਤੇ ਜਿੱਤ ਪਾਈ ਜਾ ਸਕਦੀ ਹੈ।ਇਸ ਮੌਕੇ ਮੇਅਰ ਪੰਨਾ ਲਾਲ ਭਾਟੀਆ, ਡਾ. ਰਾਕੇਸ਼ ਸਰਪਾਲ ਐਸ.ਐਮ.ਓ, ਡਾ. ਸੁਨੀਲ ਚੰਦ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media