
ਬਠਿੰਡਾ, 6 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਡੇਸ਼ਨ ਵਲੋਂ ਪਿਛਲੇ 13ਕੁ ਸਾਲਾਂ ਤੋਂ ਸ਼ੁਰੁੂ ਵਿਰਾਸਤੀ ਮੇਲਾ ਇਸ ਵਾਰ ਵੀ ਗਦਰੀ ਬਬਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਾਮਾਗਾਟਾਮਾਰੂ ਦੀ 100ਵਂ ਵਰ੍ਹੇਂਗੰਢ ਨੂੰ ਸਮਰਪਿਤ 7, 8 ਅਤੇ 9 ਨਵੰਬਰ ਨੂੰ ਵਿਰਾਸਤੀ ਪਿੰਡ ਜੈਪਾਲਗੜ੍ਹ ਪਿਛੇ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਪੰਜਾਬ ਕਲਾ ਪ੍ਰਸ਼ਿਦ ਚੰਡੀਗੜ੍ਹ ਅਤੇ ਵਿਰਾਸਤੀ ਮੇਲਾ ਦੇ ਇੰਚਾਰਜ ਹਰਵਿੰਦਰ ਸਿੰਘ ਖਾਲਸਾ ਨੇ ਮੇਲੇ ਦਾ ਪੋਸਟਰ ਰਿਲੀਜ਼ ਕਰਨ ਮੌਕੇ ਦੱਸਿਆ ਕਿ ਇਸ ਦੀ ਸ਼ੁਰੂਆਤ ਹਰ ਸਾਲ ਵਾਗੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਅਰਦਾਸ ਕਰਨ ਬਾਅਦ ਅਤੇ ਬਾਬਾ ਹਾਜੀ ਰਤਨ ਦੀ ਦਰਗਾਹ ‘ਤੇ ਚਾਦਰ ਚੜ੍ਹਾਉਣ ਦੀ ਰਸਮ ਤੋਂ ਬਾਅਦ ਆਪਣੇ ਪੂਰੇ ਜਾਹੋਂ ਜਲਾਲ ਨਾਲ ਸ਼ੁਰੂ ਹੋਵੇਗਾ ਅਤੇ ਪੋਸਟਰ ਰਿਲੀਜ਼ ਕਰਨ ਦੀ ਰਸਮ ਐਸ ਡੀ ਐਮ ਦਮਨਦੀਪ ਸਿੰਘ ਮਾਨ ਵਲੋਂ ਕੀਤਾ ਗਿਆ।
ਇਸ ਮੌਕੇ ਹਰਵਿੰਦਰ ਸਿੰਘ ਖਾਲਸਾ, ਇੰਦਰਜੀਤ ਸਿੰਘ, ਗੁਰਅਵਤਾਰ ਸਿੰਘ ਗੋਗੀ, ਚਮਕੌਰ ਮਾਨ, ਸੁਖਦੇਵ ਸਿੰਘ ਚਹਿਲ, ਗਰੇਵਾਲ, ਮਹਿੰਦਰ ਸਿੰਘ ਤੋਂ ਇਲਾਵਾ ਸਰੂਪ ਪਰਿੰਦਾ ਵੀ ਹਾਜ਼ਰ ਸਨ। ਇਸ ਤਿੰਨ ਦਿਨਾਂ ਮੇਲੇ ਵਿਚ ਵਿਰਾਸਤ ਨਾਲ ਜੁੜੇ ਹੋਏ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭੰਗੜੇ, ਮਲਵੱਈ ਗਿੱਧੇ, ਭੰਡ, ਸਕਿੱਟਾਂ, ਨਾਟਕ, ”ਅਵਾਜ਼ ਮਾਲਵੇ ਦੀ ”ਦਾ ਅਖੀਰਲਾ ਮੁਕਾਬਲਾ, ਗੱਤਕਾ, ਘੋਲ, ਰੱਸਾਕਸੀ ਬਾਜੀ, ਕਵੀਸ਼ਰੀਆਂ, ਲੋਕ ਸਾਜ, ਹਰਿਆਣਾ ਲੋਕ ਨਾਚ, ਨਕਲੀਏ ਤੋਂ ਇਲਾਵਾ ਹੋਰ ਵੀ ਸੱਭਿਆ ਪ੍ਰੋਗਰਾਮ ਆਯੋਜਿਤ ਹੋਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media