Friday, March 20, 2026

“350 ਸਾਲ ਸਿੱਖੀ ਸਰੂਪ ਦੇ ਨਾਲ ਲਹਿਰ ਨੂੰ ਸਮਰਪਿੱਤ ਪਹਿਲਾ ਨਗਰ ਕੀਰਤਨ 8 ਨੂੰ

ਮੁੱੜ ਸਿੱਖੀ ਸਰੂਪ ਵਿੱਚ ਆਉਣ ਵਾਲੇ ਪਤਿਤ ਵੀਰਾਂਫ਼ਭੈਣਾ ਨੂੰ ਕੀਤਾPPN04111406

ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਚਲਾਈ ਗਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਦੇ ਸਬੰਧ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 5 ਵਿਸ਼ਾਲ ਨਗਰ ਕੀਰਤਨਾਂ ਦਾ ਉਪਰਾਲਾ ਕੀਤਾ ਗਿਆ ਹੈ।ਜਿਸ ਅਨੁਸਾਰ ਪਹਿਲਾ ਨਗਰ ਕੀਰਤਨ 8 ਨਵੰਬਰ ਦਿਨ ਸ਼ਨੀਵਾਰ ਸਵੇਰੇ 9 ਵਜੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਸ੍ਰੀ ਪੂਹਲਾ ਸਾਹਿਬ (ਨਜ਼ਦੀਕ ਭਿੱਖੀਵਿੰਡ) ਤੋਂ ਅਰੰਭ ਹੋਵੇਗਾ ਅਤੇ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ 9 ਤਰੀਕ ਦਿਨ ਐਤਵਾਰ ਸ਼ਾਮ 7 ਵਜੇ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਪਹੁੰਚੇਗਾ।
ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਦੱਸਦੇ ਹੋਏ ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਇਹ ਨਗਰ ਕੀਰਤਨ ਖਾਸ ਕਰਕੇ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਜਾ ਰਿਹਾ ਹੈ ਅਤੇ ਹਰ ਪਿੰਡ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਿੱਖੀ ਸਰੂਪ ਤੋਂ ਪਤਿਤ ਹੋਏ ਵੀਰਾਂਫ਼ਭੈਣਾ ਨੂੰ ਮੁੱੜ ਸਿੱਖੀ ਸਰੂਪ ਵਿੱਚ ਆਉਣ ਦਾ ਹੋਕਾ ਦਿੰਦਾ ਹੋਇਆ ਜਾਵੇਗਾ ਅਤੇ ਜੋ ਵੀਰਫ਼ਭੈਣ  ਮੁੜ ਸਿੱਖੀ ਸਰੂਪ ਵਿੱਚ ਆਉਣ ਦਾ ਪ੍ਰਣ ਕਰੇਗਾ ਉਸ ਨੂੰ ਇਸ ਨਗਰ ਕੀਰਤਨ ਦੌਰਾਨ ਹੀ ਸਨਮਾਨਿਤ ਕੀਤਾ ਜਾਵੇਗਾ। ਨਗਰ ਕੀਰਤਨ ਦੌਰਾਨ ਧਾਰਮਿਕ ਲਿਟਰੇਚਰ, ਧਾਰਮਿਕ ਦੀਵਾਨਾਂ ਰਾਹੀ ਸਿੱਖੀ ਦੀ ਮਹਾਨਤਾ ਤੋਂ ਸਭ ਵੀਰਾਂਫ਼ਭੈਣਾ ਨੂੰ ਜਾਣੂ ਕਰਵਾਇਆ ਜਾਵੇਗਾ।
ਭਾਈ ਸਾਹਿਬ ਜੀ ਨੇ ਨਗਰ ਕੀਰਤਨ ਦੇ ਵੇਰਵੇ ਬਾਰੇ ਦੱਸਿਆ ਕਿ 8 ਨਵੰਬਰ ਨੂੰ ਸਵੇਰੇ 9 ਵਜੇ ਇਹ ਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਅਧੀਨ ਚਾਲੇ ਪਾਵੇਗਾ। ਪਿੰਡ ਸਿੰਘਪੁਰਾ, ਅੱਡਾ ਸੁਰ ਸਿੰਘ, ਪੰਜਵੜ, ਚੌਂਕ ਝਬਾਲ ਤੋਂ ਤਰਨ ਤਾਰਨ ਰੋਡ ਪਿੰਡ ਬਾਗੜੀਆਂ ਸਰਕਾਰੀ ਸਕੂਲ ਵਿੱਖੇ ਦੁਪਹਿਰ 2 ਵਜੇ ਪਹੁੰਚੇਗਾ। ਇਸ ਜਗ੍ਹਾ ਤੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੰਤ ਮਹਾਪੁਰਸ਼, ਸਿੰਘ ਸਾਹਿਬਾਨ ਅਤੇ ਕੀਰਤਨੀ ਜੱਥੇ ਸਿੱਖੀ ਦੀ ਮਹਾਨਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੰਗਤਾਂ ਇਥੇ ਲੰਗਰ ਪਾਣੀ ਛਕ ਕੇ 3:30 ਤੇ ਅੱਗੇ ਚਾਲੇ ਪਾਉਣਗੀਆਂ।
ਅਗਲੇ ਪੜਾਅ ਲਈ ਪਿੰਡ ਕੱਦਗਿੱਲ ਤੋਂ ਚੱਲ ਕੇ ਬਾਈਪਾਸ ਰੋਡ ਜੰਡਿਆਲਾ ਗੁਰੂ ਵਿੱਖੇ ਗਰੇਸ ਪਬਲਿਕ ਸਕੂਲ, ਹਰਸੁੱਖ ਕਲੌਨੀ ਤਰਨ ਤਾਰਨ ਰੋਡ ਵਿਖੇ ਸ਼ਾਮ 5 ਵਜੇ ਪਹੁੰਚੇਗਾ। ਇਸ ਜਗਾ ਤੇ ਵੀ ਦੀਵਾਨ ਸੱਜਣਗੇ ਅਤੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਲੰਗਰ ਪਾਣੀ ਛਕ ਕੇ ਸੰਗਤਾਂ ਇੱਥੋਂ 6 ਵਜੇ ਚਾਲੇ ਪਾਉਣਗੀਆਂ।
ਇਥੋਂ ਚੱਲ ਕੇ ਜੀ.ਟੀ. ਰੋਡ ਟਾਂਗਰਾ, ਖਿਲਚੀਆਂ, ਰਈਆ, ਬਿਆਸ ਤੋਂ ਹੁੰਦਾ ਹੋਇਆ ਗੁ. ਸੰਤਸਰ ਸਾਹਿਬ ਪਿੰਡ ਰਮੀਦੀ, ਅੱਡਾ ਸੁਭਾਨਪੁਰ ਵਿਖੇ ਪਹੁੰਚੇਗਾ। ਇਸ ਜਗਾ ਤੇ ਰਾਤ 8 ਤੋਂ 10 ਤੱਕ ਦੀਵਾਨ ਸੱਜਣਗੇ ਅਤੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੰਗਤਾਂ ਇੱਥੇ ਰਾਤ ਦਾ ਬਿਸ਼ਰਾਮ ਕਰਨਗੀਆਂ।
9 ਨਵੰਬਰ ਸਵੇਰੇ 7 ਵਜੇ ਅਰਦਾਸ ਕਰਕੇ ਅਗਲੇ ਪੜਾਅ ਲਈ ਚਾਲੇ ਪਾਏ ਜਾਣਗੇ ਅਤੇ ਹਮੀਰਾ, ਦਿਆਲਪੁਰ, ਕਰਤਾਰਪੁਰ, ਜਲੰਧਰ ਬਾਈਪਾਸ ਤੋਂ ਹੁੰਦਾ ਹੋਇਆ ਗੁ. ਸ਼ਹੀਦ ਗੰਜ ਸਾਹਿਬ ਸਕੀਮ ਨੰ. 3, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਸਵੇਰੇ 10 ਵਜੇ ਪਹੁੰਚੇਗਾ। ਇਸ ਜਗਾ ਤੇ ਵੀ ਦੀਵਾਨ ਸੱਜਣਗੇ ਅਤੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਲੰਗਰ ਪਾਣੀ ਛੱਕ ਕੇ ਇੱਥੋਂ ਦੁਪਹਿਰ 12 ਵਜੇ ਅੱਗੇ ਚਾਲੇ ਪਾਏ ਜਾਣਗੇ।
ਫਗਵਾੜਾ ਤੋਂ ਚੱਲ ਕੇ ਬਹਿਰਾਮ, ਢਾਹਾਂ ਕਲੇਰਾਂ, ਗੁ. ਚਰਨ ਕਮਲ ਸਾਹਿਬ ਨਵਾਂ ਸ਼ਹਿਰ ਰੋਡ ਬੰਗਾ ਵਿਖੇ  ਦੁਪਹਿਰ 1 ਵਜੇ ਪਹੁੰਚੇਗਾ। ਇਸ ਜਗਾ ਤੇ ਵੀ ਦੀਵਾਨ ਸੱਜਣਗੇ ਅਤੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ 2:30 ਤੇ ਤੇ ਅੱਗੇ ਵਾਸਤੇ ਚਾਲੇ ਪਾਏ ਜਾਣਗੇ।
ਬੰਗੇ ਤੋਂ ਚੱਲ ਕੇ ਗੁ. ਸ਼ਹੀਦ ਬਾਬਾ ਬੇਅੰਤ ਸਿੰਘ ਜੀ (ਕੋਟ ਪੱਲੀਆਂ), ਗੜ੍ਹਸ਼ੰਕਰ, ਸੋਜੀਵਾਲ ਤੋਂ ਹੁੰਦਾ ਹੋਇਆ ਸ਼ਾਮ 7 ਵਜੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚੇਗਾ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ।  ਇਸ ਜਗਾ ਤੇ ਸ਼ਾਮ 7 ਤੋਂ ਰਾਤ 9 ਵਜੇ ਤੱਕ ਦੀਵਾਨ ਸੱਜਣਗੇ ਅਤੇ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਭਾਈ ਗੁਰਇਕਬਾਲ ਸਿੰਘ ਜੀ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਸੰਗਤਾਂ ਵੱਧ ਤੋਂ ਵੱਧ ਆਪਣੀਆਂ ਗੱਡੀਆਂ ਲੈ ਕੇ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ ਅਤੇ ਸਿੱਖੀ ਦੇ ਪ੍ਰਚਾਰ ਵਿੱਚ ਆਪਣਾ ਸਹਿਯੋਗ ਬਖਸ਼ਣ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply