Monday, October 26, 2026

ਖ਼ਾਲਸਾ ਕਾਲਜ ਵੂਮੈਨ ਵੱਲੋਂ ‘ਮਿਊਜ਼ਿਕ ਐਜ਼ੂਕੇਸ਼ਨ ਐਂਡ ਡਿਫ਼ਰੰਟ ਡਾਈਮੇਨਸ਼ਨ ਆਫ਼ ਅਰਨਿੰਗ’ ਵਿਸ਼ੇ ’ਤੇ ਵੈਬੀਨਾਰ ਆਯੋਜਿਤ

ਅੰਮਿ੍ਰਤਸਰ, 29 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸੰਗੀਤ ਵਿਭਾਗ ਵਲੋਂ ‘ਮਿਊਜ਼ਿਕ ਐਜ਼ੂਕੇਸ਼ਨ ਐਂਡ ਡਿਫ਼ਰੰਟ ਡਾਈਮੇਨਸ਼ਨ ਆਫ਼ ਅਰਨਿੰਗ’ ਵਿਸ਼ੇ ’ਤੇ ਵੈਬੀਨਾਰ ਕਰਵਾਇਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜੇਸ਼ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
                       ਉਨ੍ਹਾਂ ਸੰਗੀਤ ਅੰਦਰਲੀ ਸੁਹਜਾਤਮਕ ਅਤੇ ਵਿਸਮਾਈ ਊਰਜਾ ਬਾਰੇ ਦੱਸਦੇ ਹੋਏ ਵਿਦਿਆਰਥਣਾਂ ਨੂੰ ਸੰਗੀਤ ’ਚ ਸਿੱਖਿਆ ਗ੍ਰਹਿਣ ਕਰਨ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਸੰਗੀਤ ਦੇ ਖੇਤਰ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਦੱਸਦੇ ਹੋਏ ਗਾਇਕੀ, ਮਿਊਜ਼ਿਕ ਮੈਨੇਜਰ, ਰਿਕਾਰਡਿੰਗ ਆਰਟਿਸਟ, ਸੰਗੀਤਕਾਰ, ਰਿਕਾਰਡ ਪ੍ਰੋਡਿਊਸਰ ਆਦਿ ਖੇਤਰਾਂ ਬਾਰੇ ਜਾਣਕਾਰੀ ਦਿੱਤੀ।
               ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਮੁੱਖ ਬੁਲਾਰੇ ਨੂੰ ‘ਜੀ ਆਇਆਂ’ ਜਦਕਿ ਸੰਗੀਤ ਵਿਭਾਗ ਮੁਖੀ ਡਾ. ਜਤਿੰਦਰ ਕੌਰ ਨੇ ਉਨਾਂ ਦਾ ਧੰਨਵਾਦ ਕੀਤਾ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …