ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫਲਤਾ ਪੂਰਵਕ ਸੰਪਨ
ਪਠਾਨਕੋਟ, 29 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ
ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਲੜੀ ਦੇ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਸਫਲਤਾ ਪੂਰਵਕ ਸੰਪੰਨ ਹੋ ਗਏ ਹਨ।ਵਿਭਾਗ ਵਲੋਂ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਸਵੰਤ ਸਿੰਘ, ਜਿਲ੍ਹਾ ਸਿ ਖਿਆ ਅਫਸਰ (ਐਲੀ.) ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਬਲਾਕ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਇੰਚਾਰਜ਼ ਲੈਕਚਰਾਰ ਕੌਸ਼ਲ ਸ਼ਰਮਾ ਨੇ ਦੱਸਿਆ ਕਿ ਮਿਡਲ ਵਰਗ ਵਿੱਚ ਬਮਿਆਲ ਬਲਾਕ ਵਿੱਚੋਂ ਅਦਿੱਤੀ ਸ.ਮ.ਸ ਫਰਵਾਲ ਨੇ ਪਹਿਲਾ ਸਥਾਨ ਅਤੇ ਸੂਰਜ ਸਰਕਾਰੀ ਸੀ.ਸੈ ਸਕੂਲ ਬਮਿਆਲ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚੋਂ ਚਾਰੂ ਸਰਕਾਰੀ ਸੀ.ਸੈ ਸਕੂਲ ਬਮਿਆਲ ਨੇ ਪਹਿਲਾ ਸਥਾਨ ਤੇ ਲਤਾ ਦੇਵੀ ਸ.ਹ.ਸ ਖੜਖੜਾ ਠੁਠੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਮਿਡਲ ਵਰਗ ਵਿੱਚ ਨਰੋਟ ਜੈਮਲ ਸਿੰਘ ਬਲਾਕ ਵਿਚੋਂ ਵੰਸ਼ਿਕਾ ਸ.ਮ.ਸ ਜਸਵਾਂ ਨੇ ਪਹਿਲਾ ਸਥਾਨ ਅਤੇ ਹਾਮਨ ਸ.ਮ.ਸ. ਸਾਲੋਵਾਲ ਨੇ ਦੂਜਾ ਲਿਆ।ਸੀਨੀਅਰ ਸੈਕੰਡਰੀ ਵਰਗ ਵਿਚੋਂ ਸ਼ਿਆ ਸ.ਹ.ਸ ਸਿਹੋੜਾ ਕਲਾਂ ਨੂੰ ਪਹਿਲਾ ਅਤੇ ਵਿਨਾਕਸ਼ੀ ਸ.ਹ.ਸ ਨੰਗਲ ਚੌਧਰਿਆ ਨੇ ਦੂਜਾ ਸਥਾਨ ਮਿਲਿਆ ।
ਮਿਡਲ ਵਰਗ ਵਿਚ ਪਠਾਨਕੋਟ-1 ਬਲਾਕ ਵਿਚੋਂ ਭਾਵਨਾ ਰਾਣੀ ਸ.ਮ.ਸ ਸਿੰਬਲ਼ੀ ਗੁਜਰਾਂ ਨੇ ਪਹਿਲਾ ਅਤੇ ਹਰਸ਼ ਚੋਧਰੀ ਸ.ਮ.ਸ ਦਰਸੋਪੁਰ ਨੇ ਦੂਜਾ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ਚੋਂ ਕ੍ਰਿਤਿਕਾ ਸਲਾਰੀਆ ਸ.ਸ.ਸ.ਸ ਘਰੋਟਾ ਨੇ ਪਹਿਲਾ ਸਥਾਨ ਅਤੇ ਸਮਾਇਰਾ ਕਾਟਲ ਸ.ਹ.ਸ ਨੋਮਾਲਾ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-2 ਬਲਾਕ ਵਿਚੋਂ ਸਿਮਰਤ ਕੌਰ ਸ.ਮ.ਸ ਜਖਵੜ ਜੋਗਿਆਂ ਨੇ ਪਹਿਲਾ ਅਤੇ ਪਲਕ ਸ.ਮ.ਸ ਜਸਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸੀਨੀਅਰ ਸੈਕੰਡਰੀ ਚੋਂ ਕਸ਼ਿਸ਼ ਸ਼ਰਮਾ ਸ.ਸ.ਸ.ਸ ਧੋਬੜਾ ਨੇ ਪਹਿਲਾ ਅਤੇ ਸਾਦਿਆ ਸ.ਸ.ਸ.ਸ ਮਲਕਪੁਰ ਨੇ ਦੂਜਾ ਸਥਾਨ ਲਿਆ ।
ਮਿਡਲ ਵਰਗ ਵਿਚ ਪਠਾਨਕੋਟ-3 ਬਲਾਕ ਵਿਚੋਂ ਨਰਿੰਦਰ ਕੁਮਾਰ ਸ.ਸ.ਸ.ਸ ਨੰਗਲਭੂਰ ਨੂੰ ਪਹਿਲਾ ਸਥਾਨ ਅਤੇ ਮੀਤਾਲੀ ਸ.ਸ.ਸ.ਸ ਘਿਆਲਾ ਨੇ ਦੂਜਾ ਸਥਾਨ ਮਿਲਿਆ।ਸੀਨੀਅਰ ਸੈਕੰਡਰੀ ਵਿਚੋਂ ਤਨਿਸ਼ਾ ਕਾਟਲ ਸ.ਸ.ਸ.ਸ ਘਿਆਲਾ ਨੇ ਪਹਿਲਾ ਸਥਾਨ ਅਤੇ ਨੰਦਿਨੀ ਕੁਮਾਰੀ ਸ.ਸ.ਸ.ਸ ਨੰਗਲਭੂਰ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਧਾਰ-1 ਬਲਾਕ ਵਿੱਚੋਂ ਰਾਜੇਸ਼ ਪਠਾਨੀਆ ਸ.ਹ.ਸ ਭਟਵਾਂ ਨੇ ਪਹਿਲਾ ਸਥਾਨ ਅਤੇ ਕਰਿਸ਼ੀ ਸ਼ਰਮਾ ਸ.ਮ.ਸ ਬੁੰਗਲ ਨੇ ਦੂਜਾ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ਵਿਚੋਂ ਕਸ਼ਿਸ਼ ਸ਼ਰਮਾ ਸ.ਸ.ਸ.ਸ ਬਧਾਨੀ ਨੇ ਪਹਿਲਾ ਅਤੇ ਨੰਦਿਨੀ ਸ.ਸ.ਸ.ਸ. ਹਾੜਾ ਦੂਜਾ ਸਥਾਨ ਪ੍ਰਾਪਤ ਕੀਤਾ ।
ਮਿਡਲ ਵਰਗ ਵਿੱਚ ਧਾਰ-2 ਬਲਾਕ ਵਿਚੋਂ ਮਾਨਵ ਸ਼ਰਮਾ ਸ.ਸ.ਸ.ਸ ਸੁਜਾਨਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ।ਸੀਨੀਅਰ ਸੈਕੰਡਰੀ ਚੋਂ ਸੁਨੈਨਾ ਸ.ਸ.ਸ.ਸ ਫਿਰੋਜ਼ਪੁਰ ਕਲਾਂ ਨੇ ਪਹਿਲਾ ਸਥਾਨ ਤੇ ਸ਼ਿਵਾਨੀ ਸ.ਸ.ਸ.ਸ ਸੁਜਾਨਪੁਰ ਨੇੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਡੀ.ਐਸ.ਐਮ ਬਲਵਿੰਦਰ ਸੈਣੀ, ਲੈਕਚਰਾਰ ਪਵਨ ਸੈਹਰਿਆ, ਬ੍ਰਿਜ਼ ਰਾਜ ਆਦਿ ਹਾਜ਼ਰ ਸਨ।
Punjab Post Daily Online Newspaper & Print Media