ਸਮਰਾਲਾ, 1 ਜੁਲਾਈ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਦੀ ਯੋਗ ਅਗਵਾਈ ਵਿੱਚ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਸਮਰਾਲਾ ਦੇ ਮੈਡਮ ਡਾ. ਸੁਖਪਾਲ ਕੌਰ ਅਤੇ ਮੈਡਮ ਰਵਿੰਦਰ ਵਲੋਂ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿੱਚ ਪੰਜਾਬ ਦੇ ਨੰਬਰ ਵਨ ਆਉਣ `ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਪੂਰੇ ਭਾਰਤ ਵਿਚ ਪ੍ਰਫੋਰਮੈਂਸ ਗ੍ਰੇਡਿੰਗ ਇੰਡੈਕਸ ਵਿਚ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਇਆ ਹੈ।ਜੋ ਕਿ ਇੱਕ ਨਵਾਂ ਕੀਰਤੀਮਾਨ ਹੈ।ਇਹ ਸਾਰਾ ਕੁੱਝ ਇਕ ਦਿਨ ਦੀ ਉਪਲੱਬਧੀ ਨਹੀਂ ਬਲਕਿ ਸਾਲਾਂ-ਬੱਧੀ ਮਿਹਨਤ ਦਾ ਨਤੀਜਾ ਹੈ।
ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ, ਸਰਕਾਰੀ ਸਕੂਲਾਂ ਵਿੱਚ ਇੰਗਲਿਸ਼ ਬੂਸਟਰ ਕਲੱਬ ਸਥਾਪਿਤ ਕੀਤੇ ਗਏ, ਦਾਖ਼ਲਾ ਮੁਹਿੰਮ ਤਹਿਤ ਸਾਰੇ ਹੀ ਅਧਿਆਪਕਾਂ ਵਲੋਂ ਘਰ-ਘਰ ਜਾ ਕੇ ਦਾਖਲਿਆਂ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਅਤੇ ਗੁਣਾਤਮਕ ਪੱਖੋਂ ਸਿੱਖਿਆ ਵਿੱਚ ਹੋਰ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ।
ਅਧਿਆਪਕਾਂ ਵਲੋਂ ਇਹ ਅਰਦਾਸ ਵੀ ਕੀਤੀ ਗਈ ਕਿ ਜਲਦ ਹੀ ਇਸ ਨਾਮੁਰਾਦ ਕੋਰੋਨਾ ਬਿਮਾਰੀ ਦਾ ਖਾਤਮਾ ਹੋਵੇ ਤੇ ਬੱਚੇ ਮੁੜ ਹੱਸਦੇ ਖੇਡਦੇ ਆਪਣੇ ਸਕੂਲਾਂ ‘ਚ ਵਾਪਿਸ ਪਰਤਣ ਤੇ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਸੁਖਾਵੀਂ ਹੋ ਜਾਵੇ। ਇਹ ਸਾਰੀ ਕਾਰਵਾਈ ਸਕੂਲ ਮੀਡੀਆ ਇੰਚਾਰਜ਼ ਪਰਵੀਨ ਕੁਮਾਰ (ਕੰਪਿਊਟਰ ਟੀਚਰ) ਦੇ ਸਹਿਯੋਗ ਨਾਲ ਕਰਵਾਈ ਗਈ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media