Monday, July 20, 2026

ਆਉਣ ਵਾਲੀਆਂ ਪੀੜੀਆਂ ਦੀ ਖੁਸ਼ਹਾਲੀ ਲਈ ਹਰਿਆਵਲ ਭਰਪੂਰ ਬਣਾਓ ਵਾਤਾਵਰਣ – ਸੋਨੀ

ਕਰੋਨਾ ਦੀ ਜ਼ੰਗ ਵਿੱਚ ਸ਼ਹੀਦ ਹੋਣ ਵਾਲੇ ਡਾਕਟਰਾਂ ਦੀ ਯਾਦ ‘ਚ ਲਗਾਏ ਮੈਡੀਕਲ ਪੌਦੇ

ਅੰਮ੍ਰਿਤਸਰ, 4 ਜੁਲਾਈ (ਸੁਖਬੀਰ ਸਿੰਘ) – ਅਜੋਕੇ ਸਮੇਂ ਦੀ ਮੁੱਖ ਲੋੜ ਆਪਣੇ ਵਾਤਾਵਰਣ ਨੂੰ ਹਰਿਆਵਲ ਭਰਪੂਰ ਬਣਾਉਣ ਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ ਅਤੇ ਉਹ ਖੁਸ਼ਹਾਲ ਭਰਪੂਰ ਆਪਣੀ ਜਿੰਦਗੀ ਜੀ ਸਕਣ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਮੈਡੀਕਲ ਕਾਲਜ ਵਿਖੇ ਵਾਇਸ ਆਫ ਅੰਮ੍ਰਿਤਸਰ ਸੰਸਥਾ ਦੇ ਸਹਿਯੋਗ ਨਾਲ ਕਰੋਨਾ ਦੀ ਜ਼ੰਗ ਵਿੱਚ ਸ਼ਹੀਦ ਹੋਏ ਡਾਕਟਰਾਂ ਦੀ ਯਾਦ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਕੀਤਾ।
                   ਸੋਨੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਅੱਗੇ ਆਈਏ ਅਤੇ ਨਿੱਕੇ ਨਿੱਕੇ ਜਿਹੇ ਕੰਮ ਜਿਵੇਂ ਕਿ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਨਾ ਕਰਨਾ, ਪੌਦੇ ਲਗਾਉਣੇ, ਪਾਣੀ ਦੀ ਬੱਚਤ ਕਰਨੀ, ਆਲੇ ਦੁਆਲੇ ਦੀ ਸਫਾਈ ਰੱਖਣ ਆਦਿ ‘ਚ ਆਪਣਾ ਯੋਗਦਾਨ ਪਾ ਪਾਈਏ।ਉਨਾਂ ਕਿਹਾ ਕਿ ਵਾਇਸ ਆਫ ਅੰਮ੍ਰਿਤਸਰ ਸੰਸਥਾ ਦੇ ਸਹਿਯੋਗ ਨਾਲ ਮੈਡੀਕਲ ਕਾਲਜ ਵਿਖੇ 200 ਤੋ ਉਪਰ ਪੌਦੇ ਲਗਾਏ ਜਾ ਰਹੇ ਹਨ ਜਿੰਨਾਂ੍ਹ ਵਿਚ ਜਿਵੇ ਕਿ ਗੁਲਮੋਹਰ, ਅਮਲਤਾਸ, ਨਿੰਮ, ਅਸ਼ੋਕਾ, ਆਂਵਲਾ ਆਦਿ ਦੇ ਪੌਦੇ ਹਨ।ਵਾਇਸ ਆਫ ਅੰਮ੍ਰਿਤਸਰ ਦਾ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਇਸ ਸੰਸਥਾ ਵਲੋ ਕਰੋਨਾ ਮਹਾਂਮਾਰੀ ਦੋਰਾਨ ਵੀ ਲੋੜਵੰਦਾਂ ਦੀ ਸਹਾਇਤਾ ਕੀਤੀ ਗਈ ਹੈ ਅਤੇ ਇਸ ਸੰਸਥਾ ਵਲੋਂ ਕੀਤੇ ਜਾਣ ਵਾਲੇ ਹੋਰ ਕੰਮਾਂ ਦੀ ਸ਼ਲਾਘਾ ਵੀ ਕੀਤੀ।ਸੋਨੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਸਾਡੇ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਗੈਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਸਾਡੇ ਕਈ ਡਾਕਟਰ ਇਸ ਲੜਾਈ ਵਿਚ ਸ਼ਹੀਦ ਹੋਏ ਹਨ।ਸੰਸਥਾ ਦੀ ਸਕੱਤਰ ਰਾਖੀ ਸਹਿਗਲ ਨੇ ਦੱਸਿਆ ਕਿ ਸਾਡੀ ਸੰਸਥਾ ਵਲੋ ਇਸ ਸਾਲ ਦੇ ਅੰਤ ਤੱਕ ਵੱਖ-ਵੱਖ ਥਾਵਾਂ ‘ਤੇ 10 ਹਜ਼ਾਰ ਤੋ ਵੱਧ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
                      ਸੋਨੀ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਤਿੰਨੇ ਮੈਡੀਕਲ ਕਾਲਜਾਂ ਵਿਚ ਸਾਰੀਆਂ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਖਾਲੀ ਪਈਆਂ ਆਸਾਮੀਆਂ ਨੂੰ ਵੀ ਭਰਿਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਅੰਮਿ੍ਰਤਸਰ ਮੈਡੀਕਲ ਕਾਲਜ ਵਿਖੇ ਕੈਸਰ ਇੰਸਟੀਚਿਊਟ ਦਾ ਕੰਮ 90 ਫੀਸਦੀ ਤੋ ਜਿਆਦਾ ਹੋ ਚੁੱਕਾ ਹੈ ਅਤੇ ਜ਼ਲਦ ਹੀ ਇਸ ਇੰਸਟੀਚਿਊਟ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਜਾਵੇਗਾ।
                        ਇਸ ਮੌਕੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨ, ਡਾ: ਨਰਿੰਦਰ ਸਿੰਘ, ਮੈਡਮ ਇੰਦੂ ਅਰੋੜਾ, ਸ਼ੀਨੂੰ ਅਰੋੜਾ, ਮਨਦੀਪ ਸਿੰਘ, ਬਲਵੀਰ ਸਿੰਘ ਰੰਧਾਵਾ, ਰਾਜ ਇਕਬਾਲ ਸਿੰਘ, ਹਰਮੀਤ ਸਿੰਘ, ਜਸਜੀਤ ਸਿੰਘ, ਮੋਹਿੰਤ ਖੰਨਾ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …