Saturday, September 19, 2026

ਮੰਤਰੀ ਸੋਨੀ ਵਲੋਂ ਕੇਂਦਰੀ ਹਲਕੇ ਦੀਆਂ 2 ਵਾਰਡਾਂ ਵਿੱਚ ਟੀਕਾਕਰਨ ਕੈਂਪ ਦਾ ਉਦਘਾਟਨ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਹਲਕਾ ਕੇਂਦਰੀ ਦੀ ਵਾਰਡ ਨੰਬਰ 48 ਦੇ ਰਾਮਾਨੰਦ ਬਾਗ ਅਤੇ ਵਾਰਡ ਨੰਬਰ 49 ਦੇ ਕੱਟੜਾ ਸ਼ੇਰ ਸਿੰਘ ਵਿਖੇ ਕਰੋਨਾ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕੀਤੀ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਆਪਣੀ ਟੀਮ ਨਾਲ 250 ਤੋਂ ਵੱਧ ਥਾਵਾਂ ‘ਤੇ ਟੀਕਾਕਰਨ ਕੈਂਪ ਲਗਾਏ। ਉਨਾਂ ਕਰੋਨਾ ਸੰਕਟ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸਰਾਹਨਾ ਕੀਤੀ।
                  ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਸੰਜੀਵ ਅਰੋੜਾ, ਸੁਨੀਲ ਕੁਮਾਰ ਕੌਂਟੀ, ਇਕਬਾਲ ਸਿੰਘ, ਮਨਮੋਹਨ ਕੁੰਦਰਾ, ਅੰਜੂ ਅਰੋੜਾ ਤੇ ਰਿੰਕੂ ਮਹੇਸ਼ਵਰੀ ਆਦਿ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …