Monday, December 23, 2024

ਨੌ ਗਜ਼ੀਆ ਪਾਰਕ ਦੇ ਕੰਮ ਦੀ ਕੀਤੀ ਟੱਕ ਲਗਾ ਕੇ ਸ਼ੁਰੂਆਤ

ਝਬਾਲ ਰੋਡ ਤੋਂ ਇਬਣ ਸੂਏ ਤੱਕ ਪਵੇਗੀ ਨਵੀਂ ਪਾਈਪ ਲਾਈਨ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਝਬਾਲ ਰੋਡ ਤੋਂ ਲੈ ਕੇ ਪਿੰਡ ਇਬਨ ਸੂਏ ਤੱਕ 2 ਕਰੋੜ ਦੀ ਲਾਗਤ ਪੈਣ ਵਾਲੇ ਪਾਈਪ ਦੀ ਸ਼ੁਰੂਆਤ ਕਰਦੇ ਸ੍ਰੀ ਸੋਨੀ ਨੇ ਦੱਸਿਆ ਕਿ ਇਸ ਪਾਈਪ ਲਾਈਨ ਨਾਲ ਹੀ ਆਨੰਦ ਵਿਹਾਰ, ਡਰੀਮ ਸਿਟੀ, ਵਾਹਿਗੁਰੂ ਸਿਟੀ, ਦਸ਼ਮੇਸ਼ ਵਿਹਾਰ, ਬਾਬਾ ਦੀਪ ਸਿੰਘ ਕਲੋਨੀ, ਠਾਕੁਰ ਇਨਕਲੇਵ, ਸ਼ਿਵਾ ਵਿਹਾਰ, ਸਤਨਾਮ ਨਗਰ ਅਤੇ ਰੋਡ ਦੇ ਨਾਲ-ਨਾਲ ਲੱਗਦੀਆਂ ਕਲੋਨੀਆਂ ਅਤੇ ਇਲਾਕਿਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੁਲਤ ਮਿਲੇਗੀ।ਉਨਾਂ ਨੌ ਗਜ਼ੀਆਂ ਪਾਰਕ ਜੋ ਕਿ 15 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਦੀ ਵੀ ਟੱਕ ਲਗਾ ਕੇ ਸ਼ੁਰੂਆਤ ਕੀਤੀ।ਉਨਾਂ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਇਹ ਪਾਰਕ ਲੋਕਾਂ ਦੀ ਸਾਹ ਰਗ ਹਨ, ਜਿੱਥੇ ਬੱਚਿਆਂ ਨੂੰ ਖੇਡਣ ਅਤੇ ਵੱਡਿਆਂ ਨੂੰ ਸੈਰ ਲਈ ਥਾਂ ਮਿਲਦਾ ਹੈ।ਉਨਾਂ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇੰਨਾਂ ਪਾਰਕਾਂ ਦੀ ਸਾਫ-ਸਫਾਈ ਵੱਲ ਆਪ ਵੀ ਧਿਆਨ ਦੇਣ।
                  ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਮਹੇਸ਼ ਖੰਨਾ, ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ ਲੱਖਾ, ਸਿਮਰ ਲਖਨਪਾਲ ਹੈਪੀ, ਭੱਪਾ ਪ੍ਰਧਾਨ, ਚੌਧਰ ਪਰਿਵਾਰ, ਬੰਟੀ ਪ੍ਰਧਾਨ, ਸਾਭੀ ਪ੍ਰਧਾਨ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਗੋਲਡੀ, ਨੈਪੀ ਲਖਨਪਾਲ, ਰਿਤੇਸ਼ ਮੌਜ, ਸਾਹਿਲ ਅਰੋੜਾ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …