
ਛੇਹਰਟਾ, 6 ਨਵੰਬਰ (ਕੁਲਦੀਪ ਸਿੰਘ ਨੋਬਲ) – ਸਥਾਨਿਕ ਸਿਡਾਨਾ ਇੰਸਟੀਚਿਉਟਸ ਵਿਖੇ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਭਾਵਨਾਂ ਸਹਿਤ ਮਨਾਇਆ ਗਿਆ । ਕਾਲਜ਼ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੈਂਪਸ ਵਿਖੇ ਧੁਰਕੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਭੋਗ ੳਪਰੰਤ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਲੌਕਿਕ ਨਗਰ ਕੀਰਤਨ ਦੇ ਰੁਪ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਲਿਜਾਇਆ ਗਿਆ।ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਸੰਗਤ ਨੂੰ ਲੰਗਰ ਛਕਾਇਆ ਗਿਆ।ਉਚਾ ਦਰ ਬਾਬੇ ਨਾਨਕ ਦਾ ਦੇ ਮਿਠੜੇ ਬੋਲਾਂ ਨਾਲ ਗੂੰਜਦੇ ਇਸ ਨਗਰ ਕੀਰਤਨ ਦਾ ਨਜ਼ਾਰਾ ਵੇਖਣ ਵਾਲਾ ਬਣਦਾ ਸੀ।
ਇਸ ਮੋਕੇ ਤੇ ਸਿਡਾਨਾ ਇੰਸਟੀਚਿਉਟਸ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰੂ ਗੁਰਪੂਰਬ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਉਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਦੱਸੇ ਹੱਕ-ਸੱਚ ਦੇ ਰਾਹ ਤੇ ਉਤੇ ਚੱਲਨ ਅਤੇ ਹੱਥੀ ਕਿਰਤ ਕਰਨ ਦੀ ਪ੍ਰੇਰਨਾਂ ਦਿੱਤੀ । ਜਿਕਰਯੋਗ ਹੈ ਕਿ ਸਿਡਾਨਾ ਇੰਸਟੀਚਿਉਟਸ ਨੇ ਆਪਣੀ ਹੋਂਦ ਦੇ ਮੁੱਡਲੇ ਵਰ੍ਹੇ ਤੋਂ ਹੀ ਆਪਣੇ ਆਪ ਨੁੰ ਇਸ ਲੜੀ ਵਿੱਚ ਪਰੋਇਆ ਹੈ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media