
ਅਮ੍ਰਿਤਸਰ, 6 ਨਵੰਬਰ (ਸੁਖਬੀਰ ਸਿਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ‘ਤੇ ਗੁਰਦੁਆਰਾ ਪੋਠੋਹਾਰ, ਭਾਈ ਮੰਝ ਰੋਡ, ਕੋਟ ਮਿੱਤ ਸਿਘ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਪਜ ਪਿਆਰਿਆਂ ਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ, ਸਕੂਲੀ ਬੱਚਿਆਂ ਤੇ ਗਤਕਾ ਪਾਰਟੀਆਂ ਨੇ ਹਿੱਸਾ ਲਿਆ।ਫੁੱਲਾਂ ਨਾਲ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਈ ਪਾਲਕੀ ਵਿੱਚ ਵਿੱਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਅਯੋਜਿਤ ਕੀਤੇ ਗਏ ਇਸ ਨਗਰ ਕੀਰਤਨ ਦੌਰਾਨ ਸ਼ਬਦ ਗਾਇਣ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ।ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਮਾਸ਼ਟਰ ਸੋਹਣ ਸਿੰਘ ਨੇ ਮੈਂਬਰਾ ਸਮੇਤ ਪੰਜ ਪਿਆਰਿਆ ਨੂੰ ਸਿਰਪਾਓ ਪਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਸਗਤਾਂ ਨੂੰ ਗੁਰੂ ਕਾ ਲਗਰ ਵੀ ਛਕਾਇਆ।
ਗੁਰਦੁਆਰਾ ਪੋਠੋ ਹਾਰ ਤੋਂ ਸ਼ੁਰੂ ਹੋਇਆ ਅਤੇ ਵੱਖ ਵੱਖ ਬਜਾਰਾ ਵਿੱਚ ਹੁੰਦਾ ਹੋਇਆ ਗੁਰੂ ਅਰਜਨ ਦੇਵ ਨਗਰ, ਕੋਟ ਮਿੱਤ ਸਿੰਘ, ਚੱਕੀ ਵਾਲੀ ਗਲੀ, ਮਿਸ਼ਰਾ ਸਿੰਘ ਕਲੋਨੀ, ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ, ਗੰਡਾ ਸਿੰਘ ਕਲੋਨੀ, ਬਾਬਾ ਦੀਪ ਸਿੰਘ ਕਲੋਨੀ ਤੋਂ ਹੁੰਦਾ ਹੋਇਆਂ ਸ਼ਾਮ ਨੂੰ ਗੁਰਦੁਆਰਾ ਪੋਠੋਹਾਰ ਵਿਖੇ ਜਾ ਕੇ ਸਮਾਪਤ ਹੋਇਆ।ਇਸ ਵਿੱਚ ਮੁੱਖ ਮਹਿਮਾਨ ਦੀ ਤੋਰ ਤੇ ਅਮਰੀਕ ਸਿੰਘ ਲਾਲੀ ਵਾਰਡ ਨੰ. 33 ਕੋਂਸਲਰ, ਹਰਭਜਨ ਸਿੰਘ, ਕੋਮੀ ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ), ਮਧੂਪਾਲ ਸਿੰਘ ਗੋਗਾ, ਹਰਪਾਲ ਸਿੰਘ ਹੈਪੀ, ਕਾਰਜ ਸਿੰਘ, ਭਾਈ ਵੀਰ ਸਿੰਘ, ਮਾਸ਼ਟਰ ਸੋਹਣ ਸਿੰਘ, ਗੁਲਜਾਰ ਸਿੰਘ ਤੇ ਵਾਰਡ ਪ੍ਰਧਾਨ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media