56-ਉਜਬੇਕੀਸਤਾਨ ਨਾਗਰਿਕ ਸ਼ਾਮਿਲ
ਕੱਟੇ ਬੁੱਲ ਅਤੇ ਤਾਲੂ ਦੇ ਮਰੀਜਾਂ ਦੀ ਜੰਮੂ ਕਸ਼ਮੀਰ ਤੋ ਜਿਆਦਾ ਗਿਣਤੀ
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਜਦ 7-ਸਾਲਾ ਬੱਚੇ ਗੁਰਬੀਰ ਸਿੰਘ, ਅਨਮੋਲ ਸ਼ਰਮਾ ਅਤੇ ਗੁਰਸਾਹਿਬ ਸਿੰਘ ਨੇ ਮਨਮੋਹਕ ਸਵਾਗਤੀ ਗੀਤ ਗਾਇਆ ਤਾਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਡਾਕਟਰਾਂ ਲਈ ਇਹ ਗਰਵ ਦਾ ਮੌਕਾ ਸੀ। ਇਕ 17-ਸਾਲਾਂ ਸ਼ਿਵਮ ਨੇ ਵੀ ਸੁਰੀਲਾ ਗੀਤ ਪੇਸ਼ ਕੀਤਾ। ਕੱਟੇ ਬੁੱਲ ਅਤੇ ਤਾਲੂ ਨਾਲ ਪੀੜਿਤ ਇਹ ਬੱਚੇ ਜੋ ਇਲਾਜ ਤੋ ਪਹਿਲਾਂ ਬੋਲ ਨਹੀ ਸਕਦੇ ਸਨ ਸਰਜਰੀ ਦੇ ਬਾਅਦ ਹੁਣ ਗੀਤ ਗਾਣ ਵਿਚ ਸਮਰਥ ਹੋ ਚੁੱਕੇ ਹਨ ਅਤੇ ਉਨ੍ਹਾਂ ਇਹ ਗੀਤ ਅਮਨਦੀਪ ਹਸਪਤਾਲ ਵੱਲੋ ਆਯੋਜਿਤ ਇਕ ਸਮਾਰੋਹ ਵਿਚ ਗਾਇਆ। ਹਸਪਤਾਲ ਵੱਲੋ ਇਹ ਸਮਾਰੋਹ ਅਮੇਰੀਕਨ ਐਨ.ਜੀ.ਓ. ‘ਸਮਾਇਲ ਟਰੇਨ’ ਸੰਗਠਨ ਦੇ ਨਾਲ ਮਿਲ ਕੇ 10-ਸਾਲਾਂ ਵਿਚ 5000 ਤੋ ਵੱਧ ਕੱਟੇ ਬੁੱਲ ਅਤੇ ਤਾਲੂ ਦੀ ਮੁਫਤ ਕਾਮਜਾਬ ਸਰਜਰੀ ਦੇ ਜਸ਼ਨ ਵਿਚ ਗੋਲਡਨ ਟਯੂਲਿਪ ਹੋਟਲ ਵਿਖੇ ਅੱਜ ਮਨਾਈ ਗਈ।
ਹਸਪਤਾਲ ਰਾਹੀ 5025-ਮਰੀਜਾਂ ਦੀ ਗਿਣਤੀ ਵਿਚ ਉਜ਼ਬੇਕੀਸਤਾਨ ਨੇ 56-ਪੀੜਿਤ ਨਾਗਰਿਕ ਵੀ ਸ਼ਾਮਿਲ ਸਨ। ਇਸ ਖਾਸ ਸਮਾਰੋਹ ਵਿਚ ਹਿੱਸਾ ਲੈਣ ਲਈ ਅਮੇਰੀਕਾ ਦੀ ਮਹੱਤਵਪੂਰਣ ਦਾਨੀ ਸ਼ਖਸ਼ੀਅਤ ਪੂਨਮ ਮਿਤਲ ਖਾਸ ਤੌਰ ਤੇ ਅਮੇਰੀਕਾ ਤੋ ਆਈ ਅਤੇ ਇਸ ਮੌਕੇ ਤੇ ਮੁੱਖ ਮੇਹਮਾਨ ਦੇ ਰੂਪ ਵਿਚ ਸਮਾਰੋਹ ਦੀ ਪ੍ਰਦਾਨਗੀ ਕੀਤੀ। ਉਨ੍ਹਾਂ ਦੇ ਨਾਲ ਮਮਤਾ ਕੈਰੋਲ ਐਨ.ਜੀ.ਓ. ਦੀ ਦੱਖਣ ਏਸ਼ਿਆ ਦੀ ਖੇਤਰੀ ਨਿਰਦੇਸ਼ਕ, ਰੇਣੂ ਮੇਹਤਾ ਕੰਟਰੀ ਹੈਡ ਭਾਰਤ ਦਾ ਡਾ. ਰਵੀ ਮਹਾਜਨ ਅਮਨਦੀਪ ਹਸਪਤਾਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁੱਖੀ ਅਤੇ ਸਮਾਇਲ ਟਰੇਨ ਦੇ ਡਾਇਰੈਕਟਰ, ਸਿਵਲ ਸਰਜਨ ਡਾ. ਰਾਜੀਵ ਭੱਲਾ, ਡਾ. ਹਰੀਸ ਗਿਲਡਿਯਾਲ ਨੇ ਚਿਕਿਤਸਕ ਵਿਸ਼ੇਸ਼ਯਾਂ ਦੀ ਹਾਜਰੀ ਵਿਚ ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ ਹਸਪਤਾਲ ਦੇ ਡਾਇਰੈਕਟਰ ਦੇ ਨਾਲ ਡਾ. ਪੰਕਜ ਸੋਨੀ, ਡਾ. ਗੁਗੁਲਨਾਥਨ, ਡਾ. ਸੁਖਦੀਪ ਕਾਹਲੋ, ਡਾ. ਮੋਨਿਕਾ ਸਰਦ ਅਤੇ ਹੋਰ ਡਾਕਟਰਾਂ ਅਤੇ ਮੇਹਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸ਼੍ਰੀ ਕੇਵਲ ਧਾਲੀਵਾਲ ਨਾਟਕਕਾਰ ਨੇ ਕਟੇ ਬੁੱਲ ਅਤੇ ਤਾਲੂ ਦੇ ਹਾਜਰ ਮੇਹਮਾਨਾਂ ਨੂੰ ਇਕ ਨਾਟਕ ਰਾਹੀ ਜਾਗਰੂਕ ਕੀਤਾ।
ਕੱਟੇ ਬੁੱਲ ਅਤੇ ਤਾਲੂ ਨਾਲ ਪੀੜਿਤ ਤਕਰੀਬਨ 80-ਮਰੀਜਾਂ ਜਿਨ੍ਹਾਂ ਵਿਚ ਸਰਜਰੀ ਨਾਲ ਠੀਕ ਹੋਏ ਦੇ ਨਾਲ ਉਹ ਵੀ ਸਨ ਜੋ ਆਪਣੀ ਅਗਾਮੀ ਸਰਜਰੀ ਦੇ ਇੰਤਜ਼ਾਰ ਵਿਚ ਸਨ।
ਇਸ ਮੌਕੇ ਤੇ ਇਕ ਫਿਲਮ ਰਾਹੀ ਕੱਟੇ ਬੁੱਲ ਅਤੇ ਤਾਲੂ ਨਾਲ ਪੀੜਿਤ ਦੀ ਸਰਜਰੀ ਤੋ ਪਹਿਲਾਂ ਬੋਲਣ, ਖਾਣ, ਸਾਹ ਲੈਣ ਦੀ ਮੁਸ਼ਕਲਾਂ ਅਤੇ ਸਰਜਰੀ ਦੇ ਬਾਦ ਇਨ੍ਹਾਂ ਸੁਧਾਰ ਨੂੰ ਦਰਸ਼ਾਇਆ ਗਿਆ। ਡਾ. ਰਵੀ ਮਹਾਜਨ ਨੇ ਹਸਪਤਾਲ ਵੱਲੋ ਕਰਨਗੇ 5025-ਪੀੜਿਤਾਂ ਦੇ ਇਲਾਜ ਦੇ ਬਾਰੇ ਵਿਚ ਕੀਤੇ ਗਏ ਸਰਵੇ ਵਿਚ ਦੱਸਿਆ ਕਿ ਇਨ੍ਹਾਂ ਵਿਚ 3387-ਆਦਮੀ ਅਤੇ 1638-ਔਰਤਾਂ ਵਿਚ 1762-ਆਦਮੀਆਂ ਅਤੇ 776-ਔਰਤਾਂ ਵਿਚ ਭਾਸ਼ਣ ਵਿਕਾਰ ਦੀ ਸਮਸਿਆ ਗੰਭੀਰ ਸੀ।
ਉਨ੍ਹਾਂ ‘ਸਮਾਇਲ ਟਰੇਨ’ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਸ ਸੁਧਾਰ ਆਤਮਕ ਸਰਜਰੀ ਦੇ ਖਰਚ ਦੇ ਨਾਲ ਮਰੀਜ ਦੇ ਹਸਪਤਾਲ ਰਹਿਣ, ਦਵਾਇਆ ਦੇ ਨਾਲ ਉਨ੍ਹਾਂ ਦੀ ਆਰਥਿਕ ਸਹਾਇਤਾ ਵੀ ਕੀਤੀ। ਡਾ. ਰਵੀ ਨੇ ਭਾਰਤੀਯ ਖੇਤਰਾਂ ਦਾ ਜਿੱਕਰ ਕਰਦੇ ਹੋਏ ਦੱਸਿਆ ਕਿ ਹਸਪਤਾਲ ਵਲੋ ਕੀਤੀ ਗਈ ਸਰਜਰੀ ਵਿਚ ਜੰਮੂ ਕਸ਼ਮੀਰ ਤੋ ਜਿਆਦਾ ਰੋਗੀ ਗਿਣਤੀ ਪਾਈ ਗਈ ਜਿਸ ਵਿਚ ਜੰਮੂ ਕਸ਼ਮੀਰ ਤੋ 2788, ਪੰਜਾਬ (2107), ਹਿਮਾਚਲ (46), ਹਰਿਆਣਾ (31), ਉਤਰ ਪ੍ਰਦੇਸ਼ (22) ਹੋਰਨਾਂ ਤੋ 31 ਮਰੀਜ ਸਨ। ਡਾ. ਰਵੀ ਮਹਾਜਨ ਨੇ ਹਾਜਰ ਲੋਕਾਂ ਦੇ ਕੱਟੇ ਬੁੱਲ ਅਤੇ ਤਾਲੂ ਨਾਲ ਜੀਵਨ ਅਤੇ ਜੀਵਨਸ਼ੈਲੀ ਵਿਚ ਮੁਸਕਲਾਂ ਦੇ ਸੰਬੰਧ ਵਿਚ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਕਿਸ ਤਰ੍ਹਾਂ ਇਲਾਜ ਦੇ ਬਾਅਦ ਪੀੜਿਤਾਂ ਵਿਚ ਨਵੀ ਆਸ਼ਾ ਅਤੇ ਉਮੀਦ ਦੀ ਕਿਰਣ ਪੈਦਾ ਹੁੰਦੀ ਹੈ। ਹਸਪਤਾਲ ਦੇ ਆਰਥੋਪੈਡਿਕ ਵਿਭਾਗ ਦੇ ਮੁਖੀ ਡਾ. ਅਵਤਾਰ ਸਿੰਘ ਨੇ ਅੱਗੇ ਦੱਸਿਆ ਕਿ ‘ਸਮਾਇਲ ਟਰੇਨ (ਅਮੇਰੀਕਾ)’ ਰਾਹੀ ਸੰਸਾਰ ਦੇ 80-ਦੇਸ਼ਾਂ ਵਿਚ ਇਸ ਪ੍ਰੋਜੈਕਟ ਰਾਹੀ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ। ਜਿਥੇ ਇਹ ਪ੍ਰੋਂਜੈਕਟ ਖਾਸਕਰ ਗਰੀਬ ਵਰਗ ਦੇ ਲਈ ਵਰਦਾਨ ਹੈ ਉਥੇ ਬਹੁਤ ਸਾਰੇ ਪੀੜਿਤ ਅਜਿਹੇ ਹਨ ਜੋ ਇਸ ਦੀ ਜਾਣਕਾਰੀ ਤੋ ਬੇਖਬਰ ਹਨ ਅਤੇ ਆਪ੍ਰੇਸ਼ਨ ਕਰਵਾਉਣ ਤੋ ਡਰਦੇ ਹਨ। ਇਨ੍ਹਾਂ ਪੀੜਿਤਾਂ ਦੇ ਇਲਾਜ ਵਿਚ ਧਾਰਮਿਕ ‘ਵਹਿਮ ਭਰਮ’ ਸਭ ਤੋ ਵੱਡੀ ਰੁਕਾਵਟ ਬਣੀ ਹੈ, ਜਿਥੇ ਲੋਕ ਇਸ ਕਰੂਪਤਾ ਨੂੰ ਪ੍ਰਮਾਤਮਾ ਅਤੇ ਸ੍ਰੀ ਗਣੇਸ਼ ਜੀ ਦਾ ਰੂਪ ਮਨਦੇ ਹਨ।
ਵਰਗਣਨਯੋਗ ਹੈ ਕਿ ਭਾਰਤ ਵਿਚ ਅਜਿਹੇ 35,000 ਬੱਚੇ ਸਾਲਾਨਾ ਜੰਮਦੇ ਹਨ ਅਤੇ ਸਿਰਫ 30-ਪ੍ਰਤੀਸ਼ਤ ਹੀ ਆਪ੍ਰੇਸ਼ਨ ਕਰਵਾ ਸਕਦੇ ਹਨ ਅਤੇ 10-ਲਖ ਤੋ ਜਿਆਦਾ ਮਰੀਜ ਬਿਨਾ ਆਪ੍ਰੇਸ਼ਨ ਦੇ ਰਹਿ ਜਾਂਦੇ ਹਨ। ਅਮੇਰੀਕਨ ਪਰੋਪਕਾਰੀਆਂ ਰਾਹੀ 1999-ਵਿਚ ਸੁਰੂ ਕੀਤਾ ਗਿਆ ‘ਸਮਾਇਲ ਟਰੇਨ’ ਪ੍ਰੋਜੈਕਟ ਦੇ ਟੀਚੇ ਤਹਿਤ ਸੰਸਾਰਭਰ ਵਿਚ ਜਨਨਿਕ ਕੱਟ ਬੁੱਲ ਅਤੇ ਤਾਲੂ ਦਾ ਮਫਤ ਇਲਾਜ ਕੀਤਾ ਜਾਂਦਾ ਹੈ।
ਅਮਨਦੀਪ ਹਸਪਤਾਲ ਦੀ ਡਾਇਰੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਇਸ ਪ੍ਰੋਜੈਕਟ ਦੇ ਲਈ 2-ਹਸਪਤਾਲਾਂ ਦੀ ਚੌਣ ਕੀਤਾ ਗਿਆ ਜਿਨ੍ਹਾਂ ਵਿਚ ਅਮਨਦੀਪ ਹਸਪਤਾਲ ਨੂੰ 2004 ਵਿਚ ਅਮਰੀਕਨ ਸੰਸਥਾ ਵਲੋ ਸਰਵਸ਼ਰੇਸ਼ਠ ਘੋਸ਼ਿਤ ਕੀਤਾ ਗਿਆ। ਇਸ ਸਥਾਨੀਯ ਹਸਪਤਾਲ ਵਲੋ ਮੁਫਤ ਸਰਜਰੀ ਤੋ ਇਲਾਵਾ ਗਲਬਾਤ ਅਤੇ ਦੰਦ ਰੋਗ ਉਪਚਾਰ, ਦੀ ਸਹੁਲਤ ਮੁਫਤ ਪ੍ਰਦਾਨ ਅਤੇ ਗਰੀਬ ਵਰਗ ਵਿਚ ਆਉਣ-ਜਾਣ ਦਾ ਖਰਚਾ ਵੀ ਦਿਤਾ ਜਾਦਾ ਹੈ। ਭਾਰਤ ਖੇਤਰ ਦੀ ਪ੍ਰੋਗਰਾਮ ਮੈਨੇਜਰ ਦਿੱਲੀ ਤੋ ਆਈ ਸ੍ਰੀਮਤੀ ਰੇਨੂ ਮੇਹਤਾ ਨੇ ਦੱਸਿਆ ਕਿ ਸਾਲ 2000 ਤੋ ਅਮੇਰੀਕੀ ਐਨ.ਜੀ.ਓ. ਦੇ ਸਹਿਯੋਗ ਨਾਲ 4-ਲੱਖ ਪੀੜਿਤਾਂ ਦਾ ਇਲਾਜ ਸਿਰਫ ਹਿੰਦੋਸਤਾਨ ਵਿਚ ਕੀਤਾ ਗਿਆ।