ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ `ਚ ਨਵੇ ਸੈਸ਼ਨ ਦੀ ਆਰੰਭਤਾ `ਤੇ ਵਿਸੇ਼ਸ ਼ਹਵਨ ਦਾ ਆਯੋਜਨ ਕੀਤਾ ਗਿਆ।
ਸਥਾਨਕ ਪ੍ਰਬੰਧਕੀ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਤੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਯਜਮਾਨ ਦੇ ਰੂਪ ਵਿੱਚ ਮੌਜ਼ੂਦ ਰਹੇ।
ਪ੍ਰਿੰਸੀਪਲ ਡਾ. ਵਾਲੀਆ ਨੇ ਨਵੇ` ਸੈਸ਼ਨ ਦੇ ਆਰੰਭ ਮੌਕੇ ਸ਼ੁਭ-ਕਾਮਨਾਵਾਂ ਦਿੰਦਿਆਂ ਹੋਇਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਨਵੇ` ਸੈਸ਼ਨ `ਚ ਕਾਲਜ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਛੂਹੇ।ਉਹਨਾਂ ਨੇ ਕਿਹਾ ਕਿ ਪਦਮ ਸ੍ਰੀ ਸਨਮਾਨਿਤ ਪ੍ਰਧਾਨ ਸੀ੍ਰ ਪੂਨਮ ਸੂਰੀ ਦੇ ਨਿਰੰਤਰ ਮਾਰਗ ਦਰਸ਼ਨ `ਚ ਇਸ ਸਾਲ ਯੂਨੀਵਰਸਿਟੀ `ਚ ਕਾਲਜ ਦੀਆਂ ਵਿਦਿਆਰਥਣਾਂ ਨੇ ਕੁੱਲ 70 ਸਥਾਨ ਪ੍ਰਾਪਤ ਕੀਤੇ।ਜਿਹਨਾਂ ਵਿਚ ਪਹਿਲੇ ਸਥਾਨ `ਤੇ ਕੁੱਲ 18, ਦੁਜੇ ਸਥਾਨ `ਤੇ 19 ਅਤੇ ਹੋਰ ਸਥਾਨਾਂ `ਤੇ ਕੁੱਲ 33 ਵਿਦਿਆਰਥਣਾਂ ਕਾਮਯਾਬ ਰਹੀਆਂ।ਉਹਨਾਂ ਨੇ ਦੱਸਿਆ ਕਿ ਇੰਡੀਆ ਟੁਡੇ ਸਰਵੇ ਵਿਚ ਟੋਪ ਰੈਕਿੰਗ ਵਿਚ ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ ਇਸ ਸਾਲ ਦੁਬਾਰਾ ਅਹਿਮ ਸਥਾਨ ਪ੍ਰਾਪਤ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀ` ਸਵਾਮੀ ਦਯਾਨੰਦ ਅਤੇ ਮਹਾਤਮਾ ਹੰਸ ਰਾਜ ਦੇ ਇਸਤਰੀ ਸਿੱਖਿਆ ਦੇ ਸੁਪਨੇ ਨੂੰ ਸਾਕਾਰ ਕਰਕੇ ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹੀਏ।
ਇਸ ਮੌਕੇ ਇੰਦਰਪਾਲ ਆਰਿਯਾ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਕਾਲਜ ਦੀਆਂ ਉਪਲੱਬਧੀਆਂ `ਤੇ ਵਧਾਈ ਦਿੱਤੀ।ਚੇਅਰਮੈਨ ਸੁਦਰਸ਼ਨ ਕਪੂਰ ਨੇ ਨਵੇ ਸੈਸ਼ਨ ਦੀ ਸਫਲਤਾ ਸ਼ੁਭਕਾਮਨਾਵਾਂ ਦਿੱਤੀਆਂ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਦੇ ਸੰਗੀਤ ਵਿਭਾਗ ਨੇ ਭਜਨ ਗਾਇਨ ਕੀਤਾ।ਮੰਚ ਸੰਚਾਲਨ ਡਾ. ਅਨੀਤਾ ਨਰਿੰਦਰ ਵਲੋਂ ਕੀਤਾ ਗਿਆ।ਕਰਨਲ ਵੇਦ ਮਿੱਤਲ, ਸੰਦੀਪ ਅਹੂਜਾ ਅਤੇ ਉਹਨਾਂ ਦੇ ਪੁੱਤਰ ਕਰਨ ਅਹੂਜਾ ਸਹਿਤ ਆਰਿਯਾ ਯੁਵਤੀ ਸਭਾ ਦੇ ਮੈਂਬਰ, ਕਮੇਟੀ ਅਹੁਦੇਦਾਰ ਅਤੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਮੌਜ਼ੂਦ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media