ਅੰਮ੍ਰਿਤਸਰ, 16 ਜੁਲਾਈ (ਖੁਰਮਣੀਆਂ) – ਸਥਾਨਕ ਰਣਜੀਤ ਐਵਨਿਊ ਸਥਿਤ ਡਾ. ਮਨੀਲਾ ਸਰਜਰੀ ਹਸਪਤਾਲ ਵਿਖੇ ਅੰਤਰਰਾਸ਼ਟਰੀ ਪਲਾਸਟਿਕ ਸਰਜਰੀ
ਦਿਵਸ ਮਨਾਇਆ ਗਿਆ।ਡਾ. ਮਨੀਲਾ ਨੇ ਦੱਸਿਆ ਕਿ ਭਾਰਤ ਵਿੱਚ ਪਲਾਸਟਿਕ ਸਰਜਰੀ ਦਿਵਸ 15 ਜੁਲਾਈ 2011 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।ਸਾਨੂੰ ਵੇਖ ਅੱਜ ਸਾਰੀ ਦੁਨੀਆ ਉਸੇ ਦਿਨ ਨੂੰ ਅੰਤਰਰਾਸ਼ਟਰੀ ਪਲਾਸਟਿਕ ਸਰਜਰੀ ਦਿਨ ਦੇ ਤੌਰ ‘ਤੇ ਮਨਾ ਰਹੀ ਹੈ।ਉਹਨਾਂ ਕਿਹਾ ਕਿ ਆਮ ਤੌਰ `ਤੇ ਇਹ ਮੰਨਿਆ ਜਾਂਦਾ ਹੈ ਕਿ ਪਲਾਸਟਿਕ ਸਰਜਰੀ ਕੇਵਲ ਚਿਹਰੇ ਨੂੰ ਕੇਵਲ ਸੁੰਦਰ ਬਣਾਉਣ ਲਈ ਹੈ।ਪਰ ਅਧੁਨਿਕ ਟੈਕਨਾਲੋਜੀ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਆਧੁਨਿਕ ਪਲਾਸਟਿਕ ਸਰਜਰੀ ਨਾਲ ਸਰੀਰ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ।
ਮੁੱਖ ਪਲਾਸਟਿਕ ਸਰਜਰੀ ਸਰਜਨ ਡਾ. ਮਨੀਲਾ ਨੇ ਦੱਸਿਆ ਕਿ ਪਲਾਸਟਿਕ ਸਰਜਰੀ ਜਮਾਂਦਰੂ ਸਰੀਰਕ ਵਿਗਾੜ ਨੂੰ ਠੀਕ ਕਰਨ ਲਈ ਪ੍ਰਭਾਵਸ਼ਾਲੀ ਤੇ ਵਧੀਆ ਤਰੀਕਾ ਹੈ।ਕੱਟੇ ਹੋਏ ਬੁੱਲ, ਨੱਕ, ਹੱਥ ਜਾਂ ਜਲੇ ਅੰਗਾਂ ਆਦਿ ਨੂੰ ਸਰਜਰੀ ਕਰਕੇ ਵਧੀਆ ਦਿੱਖ ਪ੍ਰਦਾਨ ਕੀਤੀ ਜਾ ਸਕਦੀ ਹੈ।ਡਾ. ਮਨੀਲਾ ਨੇ ਕਿਹਾ ਕਿ ਪੁਰਾਣੇ ਜ਼ਖਮ ਲਾਇਲਾਜ਼ ਜ਼ਖਮ, ਸ਼ੂਗਰ ਦੇ ਜਖਮ ਆਦਿ ਨੂੰ ਵੀ ਪਲਾਸਟਿਕ ਸਰਜਰੀ ਨਾਲ ਸਹੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ. ਜਗਤਾਰ ਸਿੰਘ, ਡਾ. ਸ਼ੈਲਿੰਦਰਜੀਤ ਸਿੰਘ ਤੇ ਡਾ. ਅਮਰਜੀਤ ਕੌਰ ਅਤੇ ਹਸਪਤਾਲ ਦੇ ਕਰਮਚਾਰੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media