Wednesday, October 7, 2026

ਨਗਰ ਕੌਂਸਲ ਬੰਗਾ ਦੇ ਨਵੇਂ ਚੁਣੇ ਕੌਂਸਲਰਾਂ ਨੇ ਚੁੱਕੀ ਸਹੁੰ

ਨਵਾਂਸ਼ਹਿਰ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਨਗਰ ਕੌਂਸਲ ਬੰਗਾ ਦੇ ਨਵੇਂ ਚੁਣੇ ਗਏ ਸਮੂਹ ਨਗਰ ਕੌਂਸਲਰਾਂ ਨੂੰ ਅੱਜ ਉੱਪ ਮੰਡਲ ਮੈਜਿਸਟ੍ਰੇਟ-ਕਮ-ਕਨਵੀਨਰ ਦੀਪਕ ਰੁਹੇਲਾ ਵੱਲੋਂ ਸਹੁੰ ਚੁਕਾਈ ਗਈ।ਸਥਾਨਕ ਬੀ.ਡੀ.ਪੀ.ਓ ਦਫ਼ਤਰ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਨਗਰ ਕੌਂਸਲ ਬੰਗਾ ਦੇ ਕਾਰਜ਼ ਸਾਧਕ ਅਫ਼ਸਰ ਰਾਜੀਵ ਓਬਰਾਏ ਵੀ ਮੌਜ਼ੂਦ ਰਹੇ।ਕਨਵੀਨਰ ਦੀਪਕ ਰੁਹੇਲਾ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਨਾਮ ਤਜਵੀਜ਼ ਕਰਨ ਲਈ ਕਿਹਾ ਗਿਆ, ਪ੍ਰੰਤੂ ਸਮੂਹ ਮੈਂਬਰਾਂ ਵੱਲੋਂ ਕਿਸੇ ਵੀ ਕੌਂਸਲਰ ਦਾ ਨਾਮ ਤਜਵੀਜ਼ ਨਹੀਂ ਕੀਤਾ ਗਿਆ।ਜਿਸ ਕਰਕੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਨਹੀਂ ਹੋ ਸਕੀ।ਸਹੁੰ ਚੁੱਕਣ ’ਤੇ ਸਾਰੇ ਕੌਂਸਲਰਾਂ ਨੂੰ ਕਨਵੀਨਰ ਵੱਲੋਂ ਵਧਾਈ ਦਿੱਤੀ ਗਈ।
                     ਇਸ ਮੌਕੇ ਡੀ.ਐਸ.ਪੀ ਗੁਰਵਿੰਦਰ ਪਾਲ ਸਿੰਘ, ਐਮ.ਈ ਹਰਜਿੰਦਰ ਸਿੰਘ ਸੇਠੀ, ਜਸਵੰਤ ਰਾਏ, ਯਸ਼ਪਾਲ ਤੋਂ ਇਲਾਵਾ ਨਗਰ ਕੌਂਸਲ ਦੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …